ਭਾਰਤ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਇੰਡੀਅਨ ਪ੍ਰੀਮੀਅਰ ਲੀਗ ‘ਚ ਵਾਪਸੀ ਕਰਨ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ। ਸੁਰੇਸ਼ ਰੈਨਾ ਨੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਹੈ ਕਿ ਸੁਰੇਸ਼ ਰੈਨਾ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਮੀਡੀਆ ਰਿਪੋਰਟਾਂ ਮੁਤਾਬਿਕ ਸੁਰੇਸ਼ ਰੈਨਾ ਦੱਖਣੀ ਅਫਰੀਕਾ, ਯੂਏਈ ਅਤੇ ਸ਼੍ਰੀਲੰਕਾ ਦੀ ਟੀ-20 ਲੀਗ ਦੇ ਅਗਲੇ ਸੀਜ਼ਨ ‘ਚ ਹਿੱਸਾ ਲੈਣਗੇ।
ਦਰਅਸਲ, ਸੁਰੇਸ਼ ਰੈਨਾ ਨੂੰ ਇਸ ਸਾਲ ਦੇ ਆਈਪੀਐਲ ਲਈ ਕਿਸੇ ਟੀਮ ਨੇ ਨਹੀਂ ਖਰੀਦਿਆ ਸੀ। ਕਿਉਂਕਿ ਸੁਰੇਸ਼ ਰੈਨਾ ਨੇ 2020 ‘ਚ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਇਸ ਕਾਰਨ ਉਨ੍ਹਾਂ ਦੀ ਆਈਪੀਐੱਲ ‘ਚ ਵਾਪਸੀ ਦੀ ਸੰਭਾਵਨਾ ਵੀ ਲਗਭਗ ਖਤਮ ਹੋ ਗਈ ਸੀ। ਹੁਣ ਸੁਰੇਸ਼ ਰੈਨਾ ਨੇ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਆਪਣੇ ਲਈ ਵਿਦੇਸ਼ੀ ਲੀਗਾਂ ਵਿੱਚ ਖੇਡਣ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਬੀਸੀਸੀਆਈ ਨੇ ਹਾਲ ਹੀ ਵਿੱਚ ਸਪੱਸ਼ਟ ਕੀਤਾ ਸੀ ਕਿ ਉਸ ਨਾਲ ਕਰਾਰ ਵਾਲਾ ਕੋਈ ਵੀ ਖਿਡਾਰੀ ਕਿਸੇ ਵਿਦੇਸ਼ੀ ਲੀਗ ਵਿੱਚ ਹਿੱਸਾ ਨਹੀਂ ਲੈ ਸਕਦਾ। ਜੇਕਰ ਸੁਰੇਸ਼ ਰੈਨਾ ਨੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲਏ ਬਿਨਾਂ ਵਿਦੇਸ਼ੀ ਟੀ-20 ਲੀਗ ‘ਚ ਹਿੱਸਾ ਲਿਆ ਹੁੰਦਾ ਤਾਂ ਬੀਸੀਸੀਆਈ ਉਸ ਖਿਲਾਫ ਕਾਰਵਾਈ ਕਰ ਸਕਦਾ ਸੀ। ਸੁਰੇਸ਼ ਰੈਨਾ ਨੂੰ ਟੀ-20 ਫਾਰਮੈਟ ‘ਚ ਦੁਨੀਆ ਦੇ ਬਿਹਤਰੀਨ ਖਿਡਾਰੀਆਂ ‘ਚੋਂ ਇਕ ਮੰਨਿਆ ਜਾਂਦਾ ਹੈ। ਸੁਰੇਸ਼ ਰੈਨਾ ਨੂੰ ਮਿਸਟਰ ਆਈ.ਪੀ.ਐੱਲ.ਵੀ ਕਿਹਾ ਜਾਂਦਾ ਹੈ। ਸੁਰੇਸ਼ ਰੈਨਾ ਨੇ ਆਈਪੀਐਲ ਵਿੱਚ 205 ਮੈਚਾਂ ਵਿੱਚ 32.5 ਦੀ ਔਸਤ ਅਤੇ ਲਗਭਗ 137 ਦੇ ਸਟ੍ਰਾਈਕ ਰੇਟ ਨਾਲ 5528 ਦੌੜਾਂ ਬਣਾਈਆਂ ਹਨ। ਸੁਰੇਸ਼ ਰੈਨਾ ਨੇ ਚੇਨਈ ਸੁਪਰ ਕਿੰਗਜ਼ ਨੂੰ ਵੀ ਤਿੰਨ ਵਾਰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।