ਕੁੱਝ ਮਹੀਨੇ ਪਹਿਲਾ ਮੱਲੀਆਂ ਪਿੰਡ ਵਿੱਚ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਦਿਹਾਤੀ ਪੁਲਿਸ ਨੇ ਸੰਦੀਪ ਦੀ ਪਤਨੀ ਅਤੇ ਭਰਾ ਦੇ ਬਿਆਨਾਂ ‘ਤੇ ਨੌਰਥ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਚੱਠਾ, ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਅੰਟਾਰੀਓ ਦੇ ਪ੍ਰਧਾਨ ਸੁੱਖਾ ਮਾਨ ਅਤੇ ਰਾਇਲ ਕਿੰਗਜ਼ ਕਲੱਬ ਯੂਐਸਏ ਦੇ ਮਾਲਕ ਸ਼ੱਬਾ ਥਿਆੜਾ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ‘ਤੇ ਕਤਲ ‘ਚ ਸ਼ਮੂਲੀਅਤ ਦਾ ਦੋਸ਼ ਲਾਇਆ ਗਿਆ ਹੈ। ਹਾਲਾਂਕਿ ਤਿੰਨਾਂ ਨੂੰ ਕਿਸ ਆਧਾਰ ‘ਤੇ ਨਾਮਜ਼ਦ ਕੀਤਾ ਗਿਆ ਹੈ, ਪੁਲਿਸ ਇਸ ਬਾਰੇ ਦੱਸਣ ਤੋਂ ਝਿਜਕ ਰਹੀ ਹੈ। ਦਿਹਾਤੀ ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਕਈ ਪਹਿਲੂਆਂ ’ਤੇ ਜਾਂਚ ਚੱਲ ਰਹੀ ਹੈ।
