ਏਸ਼ੀਆ ਕੱਪ 2022 ਦੇ ਸੁਪਰ 4 ਤੋਂ ਪਹਿਲਾਂ ਭਾਰਤ ਨੂੰ ਝਟਕਾ ਲੱਗਿਆ ਹੈ। ਟੀਮ ਇੰਡੀਆ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਸੱਟ ਕਾਰਨ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਟੀਮ ‘ਚ ਜਗ੍ਹਾ ਮਿਲੀ ਹੈ। ਜਡੇਜਾ ਨੇ ਪਾਕਿਸਤਾਨ ਖਿਲਾਫ ਅਹਿਮ ਭੂਮਿਕਾ ਨਿਭਾਈ ਸੀ। ਜਡੇਜਾ ਨੇ ਹਾਰਦਿਕ ਪਾਂਡਿਆ ਦੇ ਨਾਲ ਸਾਂਝੇਦਾਰੀ ਕਰ ਕੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ ਸੀ। ਜਡੇਜਾ ਸੱਟ ਕਾਰਨ ਆਉਣ ਵਾਲੇ ਮੈਚਾਂ ‘ਚ ਨਹੀਂ ਖੇਡ ਸਕਣਗੇ। ਭਾਰਤੀ ਟੀਮ ਸੁਪਰ 4 ਦਾ ਆਪਣਾ ਪਹਿਲਾ ਮੈਚ 4 ਸਤੰਬਰ ਨੂੰ ਖੇਡੇਗੀ। ਇਸ ਤੋਂ ਪਹਿਲਾਂ ਜਡੇਜਾ ਦੀ ਸੱਟ ਟੀਮ ਲਈ ਵੱਡਾ ਝਟਕਾ ਹੈ। ਬੀਸੀਸੀਆਈ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜਡੇਜਾ ਦੀ ਥਾਂ ਅਕਸ਼ਰ ਨੂੰ ਟੀਮ ਵਿੱਚ ਮੌਕਾ ਮਿਲਿਆ ਹੈ। ਜਡੇਜਾ ਦੇ ਸੱਜੇ ਗੋਡੇ ‘ਤੇ ਸੱਟ ਲੱਗੀ ਹੈ ਜਿਸ ਕਾਰਨ ਜਡੇਜਾ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਜਡੇਜਾ ਫਿਲਹਾਲ BCCI ਦੀ ਮੈਡੀਕਲ ਟੀਮ ਦੀ ਨਿਗਰਾਨੀ ‘ਚ ਹਨ।
NEWS – Axar Patel replaces injured Ravindra Jadeja in Asia Cup squad.
More details here – https://t.co/NvcBjeXOv4 #AsiaCup2022
— BCCI (@BCCI) September 2, 2022
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ‘ਚ ਜਡੇਜਾ ਨੇ ਅਹਿਮ ਭੂਮਿਕਾ ਨਿਭਾਈ ਸੀ। ਜਡੇਜਾ ਨੇ 29 ਗੇਂਦਾਂ ‘ਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ ਸਨ। ਜਡੇਜਾ ਅਤੇ ਪਾਂਡਿਆ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਰਹੀ ਸੀ। ਇਸ ਕਾਰਨ ਟੀਮ ਇੰਡੀਆ ਆਸਾਨੀ ਨਾਲ ਜਿੱਤ ਗਈ। ਪਰ ਹੁਣ ਜਡੇਜਾ ਸੱਟ ਕਾਰਨ ਬਾਹਰ ਹੈ। ਅਕਸ਼ਰ ਭਾਰਤ ਦੇ ਚੰਗੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ। ਅਕਸ਼ਰ ਨੇ ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਸੀ। ਉਹ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਚੁੱਕਿਆ ਹੈ।