[gtranslate]

ਜਾਣੋ ਕਿੱਥੇ ਹੈ ਸ਼ਕਤੀਮਾਨ ਦਾ ਖਲਨਾਇਕ ਡਾਕਟਰ jackal ਤੇ ਹੁਣ ਅਦਾਕਾਰ ਕਿਵੇਂ ਕਰਦਾ ਹੈ ਗੁਜ਼ਾਰਾ ?

shaktimaan an evil scientist dr jackal

ਭਾਰਤ ਦਾ ਪਹਿਲਾ ਸੁਪਰਹੀਰੋ ਸ਼ਕਤੀਮਾਨ ਜੋ 80 ਦੇ ਦਹਾਕੇ ਵਿੱਚ ਸਾਡੇ ਸਾਰਿਆਂ ਬੱਚਿਆਂ ਦਾ ਪਸੰਦੀਦਾ ਸੀ। ਅਸੀਂ ਸਾਰੇ ਹਰ ਐਤਵਾਰ ਦੁਪਹਿਰ 12 ਵਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀ। ਉਸ ਸਮੇਂ ਸ਼ਕਤੀਮਾਨ ਦੂਰਦਰਸ਼ਨ ‘ਤੇ ਟੈਲੀਕਾਸਟ ਕੀਤਾ ਜਾਂਦਾ ਸੀ। ਸੀਰੀਅਲ ‘ਚ ਸ਼ਕਤੀਮਾਨ ਦਾ ਕਿਰਦਾਰ ਮੁਕੇਸ਼ ਖੰਨਾ ਨਿਭਾਅ ਰਹੇ ਸਨ। ਉੱਥੇ ਹੀ ਸ਼ਕਤੀਮਾਨ ‘ਚ ਕਈ ਖਲਨਾਇਕ ਵੀ ਸਨ। ਜਿਨ੍ਹਾਂ ਵਿੱਚੋਂ ਇੱਕ ਸੀ ਡਾ.jackal ਦਾ ਕਿਰਦਾਰ। ਡਾਕਟਰ jackal ਇੱਕ ਸੁਪਰ ਸਾਇੰਟਿਸਟ ਸੀ, ਉਹ ਸ਼ਕਤੀਮਾਨ ਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਲਲਿਤ ਪਰਿਮੂ ਨੇ ਸੀਰੀਅਲ ‘ਚ ਡਾਕਟਰ jackal ਦਾ ਕਿਰਦਾਰ ਨਿਭਾਇਆ ਹੈ। ਲਲਿਤ ਪਰਿਮੂ ਅੱਜਕਲ ਕਿੱਥੇ ਹੈ ਅਤੇ ਕਿਸ ਹਾਲਤ ਵਿੱਚ ਹੈ, ਉਸ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਇਸ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ। ਤਾਂ ਆਓ ਜਾਣਦੇ ਹਾਂ jackal ਕਿੱਥੇ ਹੈ ਅਤੇ ਕਿਸ ਹਾਲਤ ਵਿੱਚ ਹੈ?

ਇਸ ਸੀਰੀਅਲ ‘ਚ ਸ਼ਕਤੀਮਾਨ ਦਾ ਸਭ ਤੋਂ ਵੱਡਾ ਦੁਸ਼ਮਣ ਵਿਗਿਆਨੀ ਡਾਕਟਰ jackal ਹੁੰਦਾ ਸੀ। ਡਾਕਟਰ jackal ਅਤੇ ਸ਼ਕਤੀਮਾਨ ਵਿਚਕਾਰ ਹਮੇਸ਼ਾ ਸਖ਼ਤ ਮੁਕਾਬਲਾ ਹੁੰਦਾ ਸੀ, ਕਿਤੇ ਨਾ ਕਿਤੇ jackal ਸ਼ਕਤੀਮਾਨ ‘ਤੇ ਆਪਣੇ ਅਜੀਬੋ-ਗਰੀਬ ਤਜਰਬੇ ਕਰਦੇ ਸਨ। ਜਿਨ੍ਹਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈਦਾ ਸੀ। ਪਰ ਸ਼ਕਤੀਮਾਨ ਦੇ ਬੰਦ ਹੋਣ ਤੋਂ ਬਾਅਦ ਡਾ: jackal ਕਿੱਥੇ ਗਾਇਬ ਹੋ ਗਏ, ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਲਲਿਤ ਨੇ ਬੁਢਾਪੇ ਕਾਰਨ ਫਿਲਮਾਂ ‘ਚ ਕੰਮ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਸਮੇਂ ਉਹ ਆਪਣੀ ਐਕਟਿੰਗ ਅਕੈਡਮੀ ਚਲਾਉਂਦੇ ਹਨ। ਅਦਾਕਾਰੀ ਛੱਡ ਕੇ ਲਲਿਤ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ।

ਲਲਿਤ ਦੀਆਂ ਕਈ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਲਲਿਤ ਇੱਕ ਵਾਰ ਫਿਰ ਸ਼ਕਤੀਮਾਨ ਦੇ ਨਵੇਂ ਪ੍ਰਸਾਰਣ ਵਿੱਚ ਇਹ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਲਲਿਤ ਪਿਛਲੇ ਸਾਲ ਕੋਰੋਨਾ ਦੀ ਲਪੇਟ ‘ਚ ਵੀ ਆਏ ਸਨ। ਕੁੱਝ ਸਮਾਂ ਪਹਿਲਾਂ ਵੈੱਬ ਸੀਰੀਜ਼ ਸਕੈਮ 1992 ‘ਚ ਲਲਿਤ ਕਾਫੀ ਸਮੇਂ ਬਾਅਦ ਨਜ਼ਰ ਆਏ ਸਨ। ਅਦਾਕਾਰ ਕਈ ਵੱਡੀਆਂ ਬਾਲੀਵੁੱਡ ਫਿਲਮਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ। ਜਿਸ ਵਿੱਚ ਹੈਦਰ, ਏਜੰਟ ਵਿਨੋਦ, ਮੁਬਾਰਕਾਂ, ਸ਼ਾਮਿਲ ਹਨ।

Leave a Reply

Your email address will not be published. Required fields are marked *