ਹਿੰਦੀ ਸਿਨੇਮਾ ਦੇ ਮਰਹੂਮ ਗਾਇਕ ਕਿਸ਼ੋਰ ਕੁਮਾਰ ਨੂੰ ਕੌਣ ਭੁੱਲ ਸਕਦਾ ਹੈ। ਅਜੋਕੇ ਸਮੇਂ ਵਿੱਚ ਵੀ ਲੋਕ ਕਿਸ਼ੋਰ ਕੁਮਾਰ ਦੇ ਗੀਤਾਂ ਨੂੰ ਗਾਉਂਦੇ ਨਜ਼ਰ ਆਉਂਦੇ ਹਨ। ਜਾਂ ਇਹ ਕਹਿ ਲਓ ਕਿ ਕਿਸ਼ੋਰ ਕੁਮਾਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਬਹੁਤ ਜ਼ਿਆਦਾ ਹੈ। ਕਿਸ਼ੋਰ ਦੇ ਇਨ੍ਹਾਂ ਪ੍ਰਸ਼ੰਸਕਾਂ ਦੀ ਸੂਚੀ ‘ਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਨਾਮ ਵੀ ਸ਼ਾਮਿਲ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਵਿਰਾਟ ਕੋਹਲੀ ਕਿਸ਼ੋਰ ਕੁਮਾਰ ਦੇ ਘਰ ਕਿਰਾਏਦਾਰ ਵਜੋਂ ਰਹਿਣ ਵਾਲੇ ਹਨ। ਅਜਿਹੇ ‘ਚ ਇਸ ਦੇ ਪਿੱਛੇ ਕੀ ਕਾਰਨ ਹੈ, ਆਓ ਜਾਣਦੇ ਹਾਂ।
ਖਾਸ ਗੱਲ ਇਹ ਹੈ ਕਿ ਖਬਰਾਂ ਮੁਤਾਬਿਕ ਵਿਰਾਟ ਕੋਹਲੀ ਨੇ ਗਾਇਕ ਕਿਸ਼ੋਰ ਕੁਮਾਰ ਦੇ ਮੁੰਬਈ ਦੇ ਜੁਹੂ ਸਥਿਤ ਬੰਗਲੇ ਦਾ ਕੁੱਝ ਹਿੱਸਾ ਕਿਰਾਏ ‘ਤੇ ਲਿਆ ਹੈ। ਦਰਅਸਲ ਕਿੰਗ ਕੋਹਲੀ ਇਸ ਥਾਂ ‘ਤੇ ਇੱਕ ਰੈਸਟੋਰੈਂਟ ਬਣਾਉਣ ਜਾ ਰਹੇ ਹਨ। ਇਸ ਦੀ ਪੁਸ਼ਟੀ ਕਿਸ਼ੋਰ ਦੇ ਪੁੱਤਰ ਅਮਿਤ ਕੁਮਾਰ ਨੇ ਕੀਤੀ ਹੈ। ਖਬਰਾਂ ਮੁਤਾਬਿਕ ਵਿਰਾਟ ਕੋਹਲੀ ਦੇ ਇਸ ਰੈਸਟੋਰੈਂਟ ਦਾ ਕੰਮ ਅੱਧੇ ਤੋਂ ਵੱਧ ਹੋ ਚੁੱਕਾ ਹੈ। ਕੋਹਲੀ ਦਾ ਇਹ ਰੈਸਟੋਰੈਂਟ ਬਹੁਤ ਵੱਡਾ ਹੈ ਅਤੇ ਬਹੁਤ ਵਧੀਆ ਹੋਣ ਦੀ ਉਮੀਦ ਹੈ। ਜਿਸ ਦੇ ਤਹਿਤ ਕਿਸ਼ੋਰ ਕੁਮਾਰ ਦੇ ਇਸ ਬੰਗਲੇ ‘ਚ ਕਾਫੀ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਖਬਰ ਦੀ ਪੁਸ਼ਟੀ ਵਿਰਾਟ ਕੋਹਲੀ ਵੱਲੋਂ ਅਜੇ ਤੱਕ ਨਹੀਂ ਕੀਤੀ ਗਈ ਹੈ। ਹਾਲਾਂਕਿ ਇਹ ਕਿਹਾ ਜਾ ਸਕਦਾ ਹੈ ਕਿ ਮੈਦਾਨ ਤੋਂ ਬਾਹਰ ਵੀ ਹੁਣ ਵਿਰਾਟ ਨਵੀਂ ਪਾਰੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ।