ਕ੍ਰਿਕਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ 10 ਸਤੰਬਰ ਤੋਂ 1 ਅਕਤੂਬਰ ਤੱਕ ਖੇਡੀ ਜਾਣ ਵਾਲੀ ਰੋਡ ਸੇਫਟੀ ਵਰਲਡ ਸੀਰੀਜ਼ ਦੇ ਦੂਜੇ ਸੀਜ਼ਨ ਵਿੱਚ ਸਾਬਕਾ ਚੈਂਪੀਅਨ ਇੰਡੀਅਨ ਲੈਜੇਂਡਸ ਦੀ ਕਪਤਾਨੀ ਕਰਨਗੇ। ਇਸ ਸੀਰੀਜ਼ ਦੇ ਮੈਚ ਕਾਨਪੁਰ, ਰਾਏਪੁਰ, ਇੰਦੌਰ ਅਤੇ ਦੇਹਰਾਦੂਨ ‘ਚ ਖੇਡੇ ਜਾਣਗੇ। RSWS ਦਾ ਪਹਿਲਾ ਮੈਚ ਕਾਨਪੁਰ ਵਿੱਚ ਹੋਵੇਗਾ ਅਤੇ ਰਾਏਪੁਰ ਦੋ ਸੈਮੀਫਾਈਨਲ ਅਤੇ ਫਾਈਨਲ ਦੀ ਮੇਜ਼ਬਾਨੀ ਕਰੇਗਾ।
ਨਿਊਜ਼ੀਲੈਂਡ ਲੀਜੈਂਡਜ਼ ਇਸ ਐਡੀਸ਼ਨ ਦੀ ਨਵੀਂ ਟੀਮ ਹੈ ਅਤੇ ਉਹ ਮੁੱਖ ਤੌਰ ‘ਤੇ ਦੇਸ਼ ਅਤੇ ਆਲੇ-ਦੁਆਲੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖੇਡੇ ਜਾਣ ਵਾਲੇ 22 ਦਿਨਾਂ ਦੇ ਈਵੈਂਟ ਦੌਰਾਨ ਭਾਰਤ, ਆਸਟ੍ਰੇਲੀਆ, ਸ਼੍ਰੀਲੰਕਾ, ਵੈਸਟਇੰਡੀਜ਼, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਇੰਗਲੈਂਡ ਦੇ ਦਿੱਗਜਾਂ ਨਾਲ ਖੇਡੇਗੀ।