ਜਦੋਂ ਵੀ ਵਿਸ਼ਵ ਦੇ ਸੁਰੱਖਿਅਤ ਦੇਸ਼ਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਨਿਊਜ਼ੀਲੈਂਡ ਦਾ ਨਾਮ ਵੀ ਉਨ੍ਹਾਂ ਦੇਸ਼ਾ ‘ਚ ਮੋਹਰੀ ਹੁੰਦਾ ਹੈ। ਪਰ ਹੁਣ ਸ਼ਇਦ ਨਿਊਜ਼ੀਲੈਂਡ ਦਾ ਨਾਮ ਸੁਰੱਖਿਅਤ ਅਤੇ ਸ਼ਾਂਤੀ ਵਾਲੇ ਦੇਸ਼ਾਂ ‘ਚ ਨਹੀਂ ਲਿਆ ਜਾਵੇਗਾ, ਕਿਉਂਕ ਹਥਿਆਰਾਂ ਨਾਲ ਵਾਪਰਨ ਵਾਲੀਆਂ ਵਾਰਦਾਤਾਂ ਅਤੇ ਮੌਤਾਂ ਦੀਆਂ ਦਰਾਂ ਪਹਿਲਾਂ ਨਾਲੋਂ ਕਾਫੀ ਜਿਆਦਾ ਵੱਧ ਗਈਆਂ ਹਨ। ਅਧਿਕਾਰਤ ਸੂਚਨਾ ਐਕਟ ਦੇ ਤਹਿਤ ਪੁਲਿਸ ਦੁਆਰਾ ਜਾਰੀ ਕੀਤੇ ਗਏ ਅੰਕੜੇ ਕਤਲ ਜਾਂ ਕਤਲੇਆਮ ਦੀਆਂ ਵਾਰਦਾਤਾਂ ਦੀ ਇੱਕ ਵੱਡੀ ਗਿਣਤੀ ਨੂੰ ਦਰਸਾਉਂਦੇ ਹਨ।
Injuries ਵੀ ਰਿਕਾਰਡ ਦਰ ‘ਤੇ ਚੱਲ ਰਹੀਆਂ ਹਨ, ਪਹਿਲੀ ਵਾਰ 300 ਤੋਂ ਵੱਧ ਹਥਿਆਰਾਂ ਨਾਲ ਸਬੰਧਿਤ ਵਾਰਦਾਤਾਂ ਰਿਕਾਰਡ ਹੋਈਆਂ ਹਨ ਜੋ 2021 ਵਿੱਚ 298 ਦਰਜ ਕੀਤੀਆਂ ਗਈਆਂ ਸਨ, ਇਹ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਆਕਲੈਂਡ ਵਿੱਚ ਇਹ ਸਮੱਸਿਆ ਖਾਸ ਤੌਰ ‘ਤੇ ਵੱਡੀ ਹੈ। ਜੇਕਰ ਤੁਸੀਂ ਪਿਛਲੇ 12 ਮਹੀਨਿਆਂ ਦੀ ਤੁਲਨਾ ਇੱਕ ਦਹਾਕੇ ਤੋਂ ਪਹਿਲਾਂ ਕਰੋ, ਤਾਂ ਬੰਦੂਕ ਦੇ ਅਪਰਾਧ ਵਿੱਚ 53 ਫੀਸਦੀ ਵਾਧਾ ਹੋਇਆ ਹੈ, ਅਤੇ ਬੰਦੂਕਾਂ ਕਾਰਨ ਹੋਣ ਵਾਲੀਆਂ ਵਾਰਦਾਤਾਂ ਵਿੱਚ 327% ਵਾਧਾ ਹੋਇਆ ਹੈ। ਪੁਲਿਸ ਦਾ ਮੰਨਣਾ ਹੈ ਕਿ ਇੰਨ੍ਹਾਂ ਘਟਨਾਵਾਂ ਪਿੱਛੇ ਵਾਧੇ ਦਾ ਇੱਕ ਕਾਰਨ ਆਸਟ੍ਰੇਲੀਆ ਤੋਂ ਡਿਪੋਰਟ ਹੋ ਰਹੇ ਅਪਰਾਧਿਕ ਗਤੀਵਿਧੀਆਂ ਵਾਲੇ ਵਿਅਕਤੀ ਵੀ ਹਨ।