ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇੱਕ ਵਾਰ ਫਿਰ 2 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਵਿਜੀਲੈਂਸ ਨੇ ਪੰਜ ਦਿਨ ਦੇ ਰਿਮਾਂਡ ‘ਤੇ ਦੇਣ ਦੀ ਮੰਗ ਕੀਤੀ ਸੀ। ਵਿਜੀਲੈਂਸ ਨੇ ਕਿਹਾ ਹੈ ਕਿ ਮੰਤਰੀ ਦੀ ਮੌਜੂਦਗੀ ਵਿੱਚ ਹੀ ਕਈ ਤੱਥਾਂ ਦੀ ਜਾਂਚ ਹੋਣੀ ਹੈ। ਅਦਾਲਤ ਵਿੱਚ ਇਹ ਬਹਿਸ ਕਾਫੀ ਸਮੇਂ ਤੱਕ ਚੱਲਦੀ ਰਹੀ। ਆਸ਼ੂ ਦੇ ਵਕੀਲ ਅਦਾਲਤ ਨੂੰ ਅਪੀਲ ਕਰਦੇ ਰਹੇ ਕਿ ਹੁਣ ਉਨ੍ਹਾਂ ਕੋਲ ਪੁੱਛਣ ਲਈ ਕੁੱਝ ਨਹੀਂ ਹੈ ਅਤੇ ਆਸ਼ੂ ਨੂੰ ਪ੍ਰੇਸ਼ਾਨ ਕਰਨ ਦੇ ਮਕਸਦ ਨਾਲ ਉਨ੍ਹਾਂ ਦਾ ਰਿਮਾਂਡ ਮੰਗਿਆ ਜਾ ਰਿਹਾ ਹੈ।
ਅਦਾਲਤ ਵਿਚ ਦੁਪਹਿਰ ਤੋਂ ਹੀ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਸੀ। ਆਸ਼ੂ ਨੂੰ ਬਾਅਦ ਦੁਪਹਿਰ 3.20 ਵਜੇ ਅਦਾਲਤ ਦੇ ਕੰਪਲੈਕਸ ਵਿਚ ਲਿਆਂਦਾ ਗਿਆ। ਇਸ ਦੌਰਾਨ ਉਨ੍ਹਾਂ ਦੇ ਕੁਝ ਸਮਰਥਕ ਵੀ ਮੌਜੂਦ ਸਨ। ਦੂਜੇ ਪਾਸੇ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਤੇਲੂ ਰਾਮ ਨੂੰ ਮੁੜ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਇਸ ਬਾਰੇ ਵੀ ਹੁਣ ਫੈਸਲਾ ਲਿਆ ਜਾਵੇਗਾ।