[gtranslate]

Wild weather :Buller ‘ਚ ਐਮਰਜੈਂਸੀ ਦੇ ਐਲਾਨ ਤੋਂ ਬਾਅਦ South Island ‘ਤੇ ਫੌਜ ਤੈਨਾਤ

army deployed after torrential rain

ਨਿਊਜ਼ੀਲੈਂਡ ਵਿੱਚ ਇੱਕ ਵਾਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। Wild ਮੌਸਮ ਨਿਊਜ਼ੀਲੈਂਡ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਖਰਾਬ ਮੌਸਮ ਦੇ ਕਾਰਨ Buller ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ, ਜਦਕਿ ਸੈਂਕੜੇ ਵਸਨੀਕ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਹਨ। Buller ਜ਼ਿਲੇ ਵਿੱਚ ਐਮਰਜੈਂਸੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ South Island ਦੇ ਪੱਛਮੀ ਤੱਟ ‘ਤੇ ਫੌਜ ਨੂੰ ਤੈਨਾਤ ਕੀਤਾ ਗਿਆ ਹੈ। ਜਦਕਿ ਭਾਰੀ ਮੀਂਹ ਕਾਰਨ ਲੋਕਾਂ ਨੂੰ ਉੱਚੇ ਖੇਤਰ ‘ਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਸੈਨਾ ਨੇ ਕੈਂਟਰਬਰੀ ਦੇ ਬਰਨਹੈਮ ਮਿਲਟਰੀ ਕੈਂਪ ਤੋਂ 14 ਜਵਾਨਾਂ ਅਤੇ ਸੱਤ ਵਾਹਨ ਲੋਕਾਂ ਨੂੰ ਹੜ੍ਹਾਂ ਦੇ ਖਤਰੇ ਵਾਲੇ ਖੇਤਰ ਤੋਂ ਬਚਾਉਣ ਲਈ ਤੈਨਾਤ ਕੀਤੇ ਹਨ।

Buller ਦੇ ਮੇਅਰ ਜੈਮੀ ਕਲੀਨ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਲੋਕ ਯੋਜਨਾਵਾਂ ਬਣਾਉਣਾ ਸ਼ੁਰੂ ਕਰ ਦੇਣ ਕਿਉਂਕਿ ਘਰਾਂ ਵਿਚ ਰਾਤ ਭਰ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ Motueka ਵਿੱਚ ਵੀ ਕੁੱਝ ਘਰ ਖਾਲੀ ਕਰਵਾ ਲਏ ਗਏ ਹਨ ਕਿਉਂਕਿ ਭਾਰੀ ਬਾਰਿਸ਼ ਕਾਰਨ Nelson Bays ਖੇਤਰ ਵਿੱਚ ਹੜ੍ਹਾਂ ਦਾ ਖਤਰਾ ਵੀ ਵੱਧ ਰਿਹਾ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ Buller ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ। Buller ਜ਼ਿਲ੍ਹੇ ਦੇ ਸੈਂਕੜੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਖਰਾਬ ਮੌਸਮ ਦੇ ਕਾਰਨ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਉਡਾਣਾਂ ਅਤੇ ਬੇੜੀਆਂ ਰੱਦ ਕਰ ਦਿੱਤੀਆਂ ਗਈਆਂ ਹਨ। Marlborough ਦੇ Renwick ਵਿੱਚ ਲੋਅਰ ਟੈਰੇਸ ਦੇ ਵਸਨੀਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਅਤੇ “ਪ੍ਰਭਾਵਿਤ ਹੋਏ ਲੋਕਾਂ ਨੂੰ ਹੋਰ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਹੈ।”

Leave a Reply

Your email address will not be published. Required fields are marked *