ਯੂਕਰੇਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਡਿਫੈਂਸ ਫੋਰਸ ਦਾ ਇੱਕ ਸਿਪਾਹੀ ਜੋ ਛੁੱਟੀ ‘ਤੇ ਸੀ, ਯੂਕਰੇਨ ਵਿਚ ਕਥਿਤ ਤੌਰ ‘ਤੇ ਮਾਰਿਆ ਗਿਆ ਹੈ। ਰੱਖਿਆ ਬਲ ਨੇ ਕਿਹਾ ਕਿ ਸਿਪਾਹੀ ਉਸ ਸਮੇਂ leave without pay ‘ਤੇ ਸੀ ਅਤੇ NZDF ਨਾਲ ਸਰਗਰਮ ਡਿਊਟੀ ‘ਤੇ ਨਹੀਂ ਸੀ। ਇਸ ਸ਼ੁਰੂਆਤੀ ਪੜਾਅ ‘ਤੇ, ਸਥਿਤੀਆਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਅਜੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਣੀ ਹੈ।
ਉਨ੍ਹਾਂ ਅੱਗੇ ਕਿਹਾ ਕਿ, “ਨਿਊਜ਼ੀਲੈਂਡ ਦੀ ਫੌਜ ਇਸ ਡੂੰਘੇ ਦੁੱਖ ਦੀ ਘੜੀ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਸੈਨਿਕ ਦੇ ਪਰਿਵਾਰ ਨਾਲ ਮਿਲ ਕੇ ਕੰਮ ਕਰੇਗੀ।” ਹਾਲਾਂਕਿ NZDF ਨੇ ਇਹ ਨਹੀਂ ਦੱਸਿਆ ਕਿ ਕੀ ਫੌਜੀ ਯੂਕਰੇਨ ਅਤੇ ਰੂਸ ਦੇ ਵਿਚਕਾਰ ਜੰਗ ਵਿੱਚ ਲੜ ਰਿਹਾ ਸੀ ਜਾ ਨਹੀਂ। ਰੱਖਿਆ ਮੰਤਰੀ ਪੀਨੀ ਹੇਨਾਰੇ ਨੇ ਫੌਜੀ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਸਮਝਦੇ ਹਨ ਕਿ ਨਿਊਜ਼ੀਲੈਂਡ ਫੌਜ ਫੌਜੀ ਦੇ ਪਰਿਵਾਰ ਦਾ ਸਮਰਥਨ ਕਰ ਰਹੀ ਹੈ।