ਨਿਊਜ਼ੀਲੈਂਡ ‘ਚ ਹਰ ਦਿਨ ਹੋ ਰਹੀਆਂ ਚੋਰੀਆਂ ਨੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਤ ਭਰ ਚੋਰਾਂ ਵੱਲੋਂ ਗਹਿਣਿਆਂ, ਸ਼ਰਾਬ ਅਤੇ ਵੇਪ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਿਊਮਾਰਕੀਟ ਵਿੱਚ ਮਾਈਕਲ ਹਿੱਲ ਵਿੱਚ ਚੋਰਾਂ ਨੇ ਭੰਨ-ਤੋੜ ਕੀਤੀ ਹੈ। ਸਟੋਰ ਦੇ ਫਰਸ਼ ਦੇ ਇੱਕ ਹਿੱਸੇ ਵਿੱਚ ਕਾਗਜ਼ ਖਿੱਲਰੇ ਹੋਏ ਦੇਖੇ ਜਾ ਸਕਦੇ ਸਨ ਅਤੇ ਸ਼ੀਸ਼ੇ ਦੇ ਇੱਕ ਦਰਵਾਜ਼ੇ ਨੂੰ ਵੀ ਨੁਕਸਾਨ ਪਹੁੰਚਿਆ ਹੋਇਆ ਹੈ।
ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਨੇ ਸਵੇਰੇ 4 ਵਜੇ ਸਟੋਰ ਦੇ ਤੋੜੇ ਜਾਣ ਦੀਆਂ ਰਿਪੋਰਟਾਂ ‘ਤੇ ਜਵਾਬ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਇੱਕ ਸਮੂਹ ਨੇ ਸਟੋਰ ਵਿੱਚ ਦਾਖਲ ਹੋ ਕੇ ਕਈ ਚੀਜ਼ਾਂ ਚੋਰੀ ਕੀਤੀਆਂ ਅਤੇ ਫਿਰ ਇੱਕ ਵਾਹਨ ਵਿੱਚ ਫਰਾਰ ਹੋ ਗਏ। ਬਾਅਦ ਵਿੱਚ ਵਾਹਨ ਦੇ ਚੋਰੀ ਹੋਣ ਦੀ ਪੁਸ਼ਟੀ ਕੀਤੀ ਗਈ ਅਤੇ ਉਸ ਨੂੰ ਨੇੜੇ ਹੀ ਪਾਇਆ ਗਿਆ। ਪਿਛਲੇ ਮਹੀਨੇ ਗਹਿਣਿਆਂ ਦੀ ਦੁਕਾਨ ਨੂੰ ਬੇਰਹਿਮੀ ਨਾਲ ਲੁੱਟਿਆ ਗਿਆ ਸੀ। ਬੇਸਬਾਲ ਦੇ ਨਾਲ ਲੈਸ ਇੱਕ ਸਮੂਹ ਨੇ ਸਟੋਰ ਵਿੱਚ ਸ਼ੀਸ਼ੇ ਦੇ ਕਾਊਂਟਰਾਂ ਨੂੰ ਤੋੜ ਦਿੱਤਾ ਸੀ ਅਤੇ ਕਈ ਚੀਜ਼ਾਂ ਚੁੱਕ ਫ਼ਰਾਰ ਹੋ ਗਏ ਸੀ।