ਦੁਨੀਆ ਭਰ ’ਚ ‘ਪੰਜਾਬੀ ਵਿਰਸਾ’ ਰਾਹੀਂ ਸੱਭਿਆਚਾਰ ਦਾ ਰੰਗ ਫੈਲਾਉਣ ਵਾਲੇ ਵਾਰਿਸ ਭਰਾਵਾਂ ਯਾਨੀ ਕਿ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਇਸ ਸਾਲ ਮੁੜ ਰੌਣਕਾਂ ਲਾਉਣ ਲਈ ਤਿਆਰ ਹਨ। ਦੱਸ ਦਈਏ ਕਿ ਵਾਰਿਸ ਬ੍ਰਦਰਜ਼ ਇਸ ਸਾਲ ਸਤੰਬਰ ਮਹੀਨੇ ‘ਚ ਸ਼ੋਅ ਲਾਉਣ ਲਈ ਨਿਊਜ਼ੀਲੈਂਡ ਪਹੁੰਚ ਰਹੇ ਹਨ। ਦੱਸ ਦੇਈਏ ਕਿ ਵਾਰਿਸ ਭਰਾਵਾਂ ਦਾ ਇਹ ਸ਼ੋਅ ਰੇਡੀਓ ਸਾਡੇ ਆਲਾ ਅਤੇ ਪੰਜਾਬ ਵਾਲਾ ਦੀ ਪੇਸ਼ਕਸ਼ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਵਾਰਿਸ ਭਰਾਵਾਂ ਦੇ ਸ਼ੋਅ ਨੂੰ ਲੈ ਕੇ ਹਮੇਸ਼ਾ ਵਾਂਗ ਲੋਕਾਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਵਾਰਿਸ ਭਰਾ ਜਿੱਥੇ ਪੰਜਾਬ ‘ਚ ਆਪਣੀ ਗਾਇਕੀ ਕਰਕੇ ਮਸ਼ਹੂਰ ਨੇ ਉੱਥੇ ਹੀ ਉਨ੍ਹਾਂ ਨੇ ਵਿਦੇਸ਼ਾਂ ‘ਚ ਵੀ ਉਨ੍ਹਾਂ ਦੀ ਗਾਇਕੀ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ । ਮਨਮੋਹਨ ਵਾਰਿਸ ਸਮੇਤ ਉਨ੍ਹਾਂ ਦੇ ਦੋਵੇਂ ਭਰਾ ਕਮਲ ਹੀਰ ਅਤੇ ਸੰਗਤਾਰ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੋਇਆ ਹੈ। ਦੱਸ ਦੇਈਏ ਕਿ ਵਾਰਿਸ ਭਰਾਵਾਂ ਦਾ ਪਹਿਲਾ ਸ਼ੋਅ 22 ਸਤੰਬਰ ਨੂੰ ਰਾਤ 8 ਵਜੇ James Hay Theater Christchurch ਵਿੱਚ ਹੋਵੇਗਾ। ਜਿਆਦਾ ਜਾਣਕਾਰੀ ਲਈ ਤੁਸੀ ਰੇਡੀਓ ਸਾਡੇ ਆਲਾ ਟੀਮ ਮੈਂਬਰ Yitesh Sharma ਜੀ ਨਾਲ 0211 271 622 ‘ਤੇ ਸੰਪਰਕ ਕਰ ਸਕਦੇ ਹੋ।
ਰੱਬ ਕਰੇ ! ਪਰਵਾਸੀ ਧਰਤੀ `ਤੇ ਅਜਿਹੇ ਮੇਲੇ ਹੁੰਦੇ ਰਹਿਣ। ਆਪਸੀ ਪਿਆਰ ਤੇ ਸਾਂਝ ਦੇ ਫੂੱਲ ਖਿੜਦੇ ਰਹਿਣ।