ਵੈਲਿੰਗਟਨ ਪੁਲਿਸ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਕੋਈ ਵੀ ਨਥਾਨਿਏਲ ਨੌਰਥ (Nathaniel North) ਕੋਲ ਨਾ ਜਾਣ, ਜੋ ਗ੍ਰਿਫਤਾਰੀ ਲਈ ਲੋੜੀਂਦਾ ਹੈ। 33 ਸਾਲਾਂ North ਦੇ ਚਿਹਰੇ ‘ਤੇ ਟੈਟੂ ਬਣਿਆ ਹੋਇਆ ਹੈ ਅਤੇ ਮੰਨਿਆ ਜਾਂ ਰਿਹਾ ਹੈ ਕਿ ਉਹ ਵੈਲਿੰਗਟਨ ਖੇਤਰ ਵਿੱਚ ਹੈ। ਪੁਲਿਸ ਨੇ ਕਿਹਾ ਕਿ ਜੋ ਵੀ ਉਸਨੂੰ ਵੇਖਦਾ ਹੈ ਜਾਂ ਜਾਣਦਾ ਹੈ ਕਿ ਉਹ ਕਿੱਥੇ ਹੈ, 111 ‘ਤੇ ਸੰਪਰਕ ਕਰੋ ਅਤੇ ਫਾਈਲ ਨੰਬਰ 220819/7883 ਦਾ ਹਵਾਲਾ ਦਿਓ। 0800 555 111 ‘ਤੇ ਕ੍ਰਾਈਮ ਸਟੌਪਰਸ ਰਾਹੀਂ ਪੁਲਿਸ ਨੂੰ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।