ਬਦਲਦੇ ਸਮੇਂ ਦੇ ਨਾਲ ਵਿਆਹ ਅਤੇ relationship ਬਾਰੇ ਲੋਕਾਂ ਦੀ ਸੋਚ ਵੀ ਬਦਲ ਰਹੀ ਹੈ। ਇਸ ਮੋਡਰਨ ਜ਼ਮਾਨੇ ਵਿੱਚ, ਬਹੁਤ ਸਾਰੀਆਂ ਕੁੜੀਆਂ ਇਕੱਲੇ ਰਹਿ ਕੇ ਜ਼ਿੰਦਗ਼ੀ ਗੁਜ਼ਾਰਨ ਨੂੰ ਤਰਜੀਹ ਦੇ ਰਹੀਆਂ ਹਨ। ਅਜਿਹਾ ਹੀ ਟੀਵੀ ਸ਼ੋਅ ‘ਦੀਆ ਔਰ ਬਾਤੀ ਹਮ’ ਫੇਮ ਅਦਾਕਾਰਾ ਦਾ ਵੀ ਮੰਨਣਾ ਹੈ। ਜੀ ਹਾਂ, ਟੀਵੀ ਅਦਾਕਾਰਾ ਕਨਿਸ਼ਕਾ ਸੋਨੀ ਨੇ ਖੁਦ ਨਾਲ ਵਿਆਹ ਕਰਵਾ ਲਿਆ ਹੈ। ਕੀ ਤੁਸੀਂ ਇਹ ਸੁਣ ਕੇ ਹੈਰਾਨ ਹੋ ਗਏ ਹੋ? ਦੱਸ ਦੇਈਏ ਕਿ ਕਨਿਸ਼ਕਾ ਸੋਨੀ ਨੇ ਹਾਲ ਹੀ ‘ਚ ਆਪਣੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਸਿੰਦੂਰ ਲਾਏ ਹੋਏ ਅਤੇ ਗਲੇ ‘ਚ ਮੰਗਲਸੂਤਰ ਪਾਈ ਨਜ਼ਰ ਆ ਰਹੀ ਹੈ।
ਕਨਿਸ਼ਕ ਸੋਨੀ ਦੀਆਂ ਇਹ ਤਸਵੀਰਾਂ ਦੇਖ ਕੇ ਉਸ ਦੇ ਸਾਰੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਆਪਣੀਆਂ ਫੋਟੋਆਂ ਪੋਸਟ ਕਰਦੇ ਹੋਏ ਕਨਿਸ਼ਕਾ ਨੇ ਅਜਿਹਾ ਕੈਪਸ਼ਨ ਵੀ ਲਿਖਿਆ, ਜਿਸ ਨੂੰ ਪੜ੍ਹ ਕੇ ਲੋਕ ਭੜਕ ਗਏ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਖੁਦ ਨਾਲ ਵਿਆਹ ਕਰਵਾਇਆ ਹੈ।। ਮੈਂ ਆਪਣੇ ਸਾਰੇ ਸੁਪਨੇ ਆਪਣੇ ਦਮ ‘ਤੇ ਪੂਰੇ ਕੀਤੇ ਹਨ ਅਤੇ ਇਕੱਲੇ ਇਨਸਾਨ ਜਿਸ ਨਾਲ ਮੈਂ ਪਿਆਰ ਕਰਦੀ ਹਾਂ ਉਹ ਮੈਂ ਖੁਦ ਹਾਂ। ਮੈਨੂੰ ਆਦਮੀ ਦੀ ਲੋੜ ਨਹੀਂ ਹੈ। ਮੈਂ ਆਪਣੇ ਗਿਟਾਰ ਨਾਲ ਅਤੇ ਇਕੱਲੇ ਰਹਿਣ ਵਿਚ ਹਮੇਸ਼ਾ ਖੁਸ਼ ਹਾਂ।
ਕਨਿਸ਼ਕਾ ਅੱਗੇ ਲਿਖਦੀ ਹੈ, “ਉਨ੍ਹਾਂ ਸਾਰੇ ਸਵਾਲਾਂ ਦਾ ਜਵਾਬ, ਜੋ ਮੇਰੇ ਤੋਂ ਪੁੱਛੇ ਜਾ ਰੇਹ ਹਨ, ਮੈਨੂੰ ਕਦੇ ਕਿਸੇ ਮਰਦ ਦੀ ਲੋੜ ਨਹੀਂ ਹੈ। ਮੈਂ ਹਮੇਸ਼ਾ ਇਕੱਲੀ ਖੁਸ਼ ਹਾਂ, ਇਕੱਲੀ ਆਪਣੇ ਗਿਟਾਰ ਨਾਲ।” ਇੰਨਾ ਹੀ ਨਹੀਂ, ਉਹ ਅੱਗੇ ਲਿਖਦੀ ਹੈ, “ਮੈਂ ਦੇਵੀ ਹਾਂ, ਮਜ਼ਬੂਤ ਸ਼ਕਤੀਸ਼ਾਲੀ ਹਾਂ, ਸ਼ਿਵ ਪਾਰਵਤੀ ਸਾਰੇ ਮੇਰੇ ਅੰਦਰ ਹਨ। ਧੰਨਵਾਦ।” ਇਸ ਦੇ ਨਾਲ ਉਨ੍ਹਾਂ ਨੇ ਦੇਵੀ, ਗੰਗਾ, ਪਵਿੱਤਰਤਾ, ਮਹਿਲਾ ਸਸ਼ਕਤੀਕਰਨ ਹੈਸ਼ਟੈਗ ਕੀਤਾ ਹੈ।