ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵੱਡਾ ਬਿਆਨ ਦਿੱਤਾ ਹੈ। ਦਰਅਸਲ ਜਹਾਜ਼ ਵਿੱਚ ਕਿਰਪਾਨ ਪਾਉਣ ਦੀ ਇਜਾਜ਼ਤ ਨਾ ਮਿਲਣ ‘ਤੇ ਮਾਨ ਨੇ ਕਿਹਾ ਕਿ ਹਿੰਦੂ ਵੀ ਜਨੇਊ ਪਾ ਕੇ ਜਾਂਦੇ ਹਨ। ਤੁਸੀਂ ਉਸ ਧਾਗੇ ਨਾਲ ਕਿਸੇ ਦਾ ਗਲਾ ਕੱਟ ਸਕਦੇ ਹੋ। ਸੱਟ ਵੀ ਮਾਰ ਸਕਦੇ ਹੋ। ਤੁਸੀਂ ਉਸ ਨਾਲ ਡਰਾ ਵੀ ਸਕਦੇ ਹੋ। ਜਿਸ ਨੇ ਸ਼ਰਾਰਤ ਕਰਨੀ ਹੈ ਉਹ ਜਨੇਊ ਦੀ ਬਜਾਏ ਚੀਨੀ ਧਾਗਾ ਪਾਵੇ ਅਤੇ ਧਮਕੀ ਦੇਵੇ ਕਿ ਮੈਂ ਗਰਦਨ ਉਡਾ ਦੇਵਾਂਗਾ ਅਤੇ ਜਹਾਜ਼ ਹਾਈਜੈਕ ਵੀ ਕਰ ਸਕਦਾ ਹੈ। ਮਾਨ ਨੇ ਕਿਹਾ ਕਿ ਮੈਨੂੰ ਸਾਂਸਦ ਹੋਣ ਦੇ ਨਾਤੇ ਇਹ ਗੱਲ ਸਵੀਕਾਰ ਨਹੀਂ। ਜੇਕਰ ਸਿੱਖਾਂ ਦੀ ਕਿਰਪਾਨ ‘ਤੇ ਪਾਬੰਦੀ ਲਗਾਉਣੀ ਹੈ ਤਾਂ ਹਿੰਦੂਆਂ ਦਾ ਜਨੇਊ ਵੀ ਨਾਲ ਹੀ ਉਤਰੇਗਾ।
