ਏਸ਼ੀਆ ਕੱਪ 2022 ਦਾ 27 ਅਗਸਤ ਤੋਂ ਆਗਾਜ਼ ਹੋਵੇਗਾ। ਇਸ ਦਾ ਪਹਿਲਾ ਮੈਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਜਦਕਿ ਦੂਜਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ 28 ਅਗਸਤ ਨੂੰ ਹੋਵੇਗਾ। ਦਰਸ਼ਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀਆਂ ਟਿਕਟਾਂ ਕੁੱਝ ਹੀ ਮਿੰਟਾਂ ‘ਚ ਵਿਕ ਗਈਆਂ ਹਨ। ਭਾਰਤ-ਪਾਕਿਸਤਾਨ ਮੈਚ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਮੈਚ ਦੀਆਂ ਟਿਕਟਾਂ ਕੁੱਝ ਹੀ ਮਿੰਟਾਂ ‘ਚ ਵਿਕ ਗਈਆਂ ਹਨ। ਯੂਏਈ ਦੀ ਮਸ਼ਹੂਰ ਟਿਕਟਿੰਗ ਵੈੱਬਸਾਈਟ ਪਲੈਟੀਨਮ ਲਿਸਟ ‘ਤੇ ਸ਼ਾਮ 7:30 ਵਜੇ ਟਿਕਟਾਂ ਦੀ ਵਿਕਰੀ ਸ਼ੁਰੂ ਹੋਈ ਸੀ। ਜਿਵੇਂ ਹੀ ਵੈੱਬਸਾਈਟ ‘ਤੇ ਟਿਕਟਾਂ ਦੀ ਵਿਕਰੀ ਸ਼ੁਰੂ ਹੋਈ। ਇਹ ਕੁੱਝ ਮਿੰਟਾਂ ਵਿੱਚ ਹੀ ਵਿਕ ਗਈਆਂ। ਟੀ-20 ਵਿਸ਼ਵ ਕੱਪ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਇੱਕ-ਦੂਜੇ ਨਾਲ ਭਿੜਨਗੇ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਆਗਾਮੀ ਮੈਚ ਲਈ ਤਿਆਰੀਆਂ ‘ਚ ਜੁੱਟ ਗਈਆਂ ਹਨ। ਇਸ ਦੇ ਨਾਲ ਹੀ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਵੀ ਇਸ ਮੈਚ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ 27 ਅਗਸਤ ਤੋਂ ਸ਼ੁਰੂ ਹੋਵੇਗਾ। ਜਦਕਿ ਇਸ ਦਾ ਫਾਈਨਲ ਮੈਚ 11 ਸਤੰਬਰ ਨੂੰ ਦੁਬਈ ‘ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸੁਪਰ ਫੋਰ ਦੇ 6 ਮੈਚ ਖੇਡੇ ਜਾਣਗੇ। ਸੁਪਰ ਫੋਰ ਦਾ ਪਹਿਲਾ ਮੈਚ 3 ਸਤੰਬਰ ਨੂੰ ਸ਼ਾਰਜਹਾਨ ਵਿੱਚ ਹੋਵੇਗਾ। ਜਦਕਿ ਇਸ ਦਾ ਆਖਰੀ ਮੈਚ ਫਾਈਨਲ ਤੋਂ ਦੋ ਦਿਨ ਪਹਿਲਾਂ 9 ਸਤੰਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਦੁਬਈ ‘ਚ ਖੇਡਿਆ ਜਾਵੇਗਾ। ਸੁਪਰ ਫੋਰ ਦੇ ਪਹਿਲੇ ਮੈਚ ਨੂੰ ਛੱਡ ਕੇ ਬਾਕੀ ਸਾਰੇ ਮੈਚ ਦੁਬਈ ਵਿੱਚ ਹੋਣਗੇ।