ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਆਪਣੇ ਅਗ੍ਰੈਸ਼ਨ ਨੂੰ ਹੁਣ ਗਾਣਿਆਂ ਤੋਂ ਇਲਾਵਾ ਵੱਡੇ ਪਰਦੇ ‘ਤੇ ਵੀ ਦਿਖਾਉਣਗੇ। ਅੰਮ੍ਰਿਤ ਮਾਨ ਫ਼ਿਲਮ ਜਲਦ ਹੀ ਆਪਣੀ ਨਵੀ ਫਿਲਮ ‘ਹਾਕਮ’ ਲੈ ਕੇ ਆਉਣ ਵਾਲੇ ਹਨ ਜਿਸ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ। ਪੋਸਟਰ ਨੂੰ ਦੇਖ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ‘ਚ ਭਰਭੂਰ ਐਕਸ਼ਨ ਦੇਖਣ ਨੂੰ ਮਿਲੇਗਾ। ਅੰਮ੍ਰਿਤ ਮਾਨ ਦਾ ਕਿਰਦਾਰ ਵੀ ਕਾਫੀ ਖਾੜਕੂ ਹੋਣ ਵਾਲਾ ਹੈ ਜਿਸ ਦਾ ਰੌਲਾ ਹਰ ਪਾਸੇ ਪਿਆ ਹੋਇਆ ਹੈ। ਫ਼ਿਲਮ ਨੂੰ ਅੰਮ੍ਰਿਤ ਮਾਨ ਦੀ ਪ੍ਰੋਡਕਸ਼ਨ ਕੰਪਨੀ Bamb-Beats ਤੇ Desi Crew ਮਿਲ ਕੇ ਬਣਾ ਰਹੇ ਹਨ। ਕਹਾਣੀ ਤੇ ਡਾਇਰੈਕਸ਼ਨ ਅਮਰ ਹੁੰਦਲ ਦੀ ਹੋਏਗੀ।
ਅੰਮ੍ਰਿਤ ਮਾਨ ਇਸ ਤੋਂ ਪਹਿਲਾ ਵੀ ਦੋ ਦੂਣੀ ਪੰਜ, ਆਟੇ ਦੀ ਚਿੜੀ ਤੇ ਚੰਨਾ ਮੇਰਿਆ ਵਰਗੀਆਂ ਫ਼ਿਲਮਾਂ ਕਰ ਚੁਕੇ ਹਨ ਪਰ ਉਨ੍ਹਾਂ ਨੂੰ ਐਕਟਰ ਵਜੋਂ ਅਜੇ ਤੱਕ ਕੋਈ ਬਹੁਤੀ ਪਛਾਣ ਨਹੀਂ ਮਿਲੀ ਹੈ।