ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾ ਵਿੱਚੋਂ ਇੱਕ ਇਟਲੀ ਇਸ ਸਮੇਂ ਘੱਟ ਆਬਾਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਟਲੀ ਦੇ ਕੈਲਬਰਿਆ ਖੇਤਰ ਵਿੱਚ ਅਬਾਦੀ ਬਹੁਤ ਘੱਟ ਗਈ ਹੈ। ਇਸੇ ਲਈ ਸਰਕਾਰ ਨੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਇਥੇ ਵੱਸਣ ਲਈ ਵਿਸ਼ੇਸ਼ ਪੇਸ਼ਕਸ਼ ਕੀਤੀ ਹੈ। ਇਸ ਸ਼ਹਿਰ ਨੂੰ ਵਸਾਉਣ ਲਈ ਸਰਕਾਰ 28 ਹਜ਼ਾਰ ਯੂਰੋ ਵੀ ਦੇਵੇਗੀ। ਹਾਲਾਂਕਿ, ਇੱਥੇ ਸੈਟਲ ਹੋਣ ਲਈ, ਕੁੱਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਟਲੀ ਦਾ ਕੈਲਬਰਿਆ ਖੇਤਰ ਆਬਾਦੀ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਇਸ ਵੇਲੇ ਖੇਤਰ ਦੇ 75 ਫੀਸਦੀ ਤੋਂ ਵੱਧ ਕਸਬੇ ਵਿੱਚ 5,000 ਤੋਂ ਵੀ ਘੱਟ ਲੋਕ ਹਨ। ਪਿਛਲੇ ਕੁੱਝ ਸਾਲਾਂ ਵਿੱਚ ਇਟਲੀ ਦੇ ਬਹੁਤ ਸਾਰੇ ਸ਼ਹਿਰ ਆਬਾਦੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ, ਜਿਸ ਕਾਰਨ ਥ੍ਰੋਅ-ਵੇਅ ਭਾਅ ‘ਤੇ ਘਰਾਂ ਦੀ ਪੇਸ਼ਕਸ਼ ਵੀ ਕਰ ਚੁੱਕੇ ਹਨ। ਇਸ ਸਾਲ ਇਟਲੀ ਦੇ ਬਾਸੀਲੀਕਾਟਾ ਖੇਤਰ ਦੇ ਲੋਰੇਂਜਾਨਾ ਸ਼ਹਿਰ ਵਿੱਚ ਇੱਕ ਘਰ ਸਿਰਫ 1 ਯੂਰੋ ਵਿੱਚ ਵਿਕ ਰਿਹਾ ਸੀ।
ਇੱਕ ਰਿਪੋਰਟ ਦੇ ਅਨੁਸਾਰ, ਇਟਲੀ ਦੇ ਕੈਲਬਰਿਆ ਖੇਤਰ ਵਿੱਚ ਵੱਸਣ ਲਈ ਉਮਰ ਦੀ ਹੱਦ ਨਿਰਧਾਰਤ ਕੀਤੀ ਗਈ ਹੈ। ਇਸ ਲਈ ਅਪਲਾਈ ਕਰਨ ਵਾਲੇ ਵਿਅਕਤੀਆਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਕੈਲੇਬਰੀਆ ਖੇਤਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ, ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨਾ ਪਏਗਾ। ਜੋ ਲੋਕ ਇੱਥੇ ਸ਼ਿਫਟ ਹੋਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀ ਸਫਲਤਾਪੂਰਵਕ ਅਰਜ਼ੀ ਦੇ 90 ਦਿਨਾਂ ਦੇ ਅੰਦਰ ਅੰਦਰ ਅਜਿਹਾ ਕਰਨਾ ਪਏਗਾ। ਰਿਪੋਰਟ ਦੇ ਅਨੁਸਾਰ ਇਸ ਆਫਰ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਕੁੱਝ ਹਫਤਿਆਂ ਵਿੱਚ ਕੈਲਬਰਿਆ ਖੇਤਰ ਦੀ ਵੈਬਸਾਈਟ ਉਤੇ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਤੁਸੀਂ ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈਬਸਾਈਟ ਵੀ ਦੇਖ ਸਕਦੇ ਹੋ।