ਆਕਲੈਂਡ ਖੇਤਰ ਵਿੱਚ ਪਿੱਛਲੇ ਕੁੱਝ ਮਹੀਨਿਆਂ ਵਿੱਚ ਲੜੀਵਾਰ ਬੈਗ ਖੋਹਣ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੂਰਬੀ ਅਤੇ ਦੱਖਣੀ ਆਕਲੈਂਡ ਦੇ ਕਈ ਹਿੱਸਿਆਂ ਅਤੇ ਬੋਟਨੀ ਅਤੇ ਪਾਪਾਟੋਏਟੋ ਦੇ ਵਿੱਚ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਇੱਕ 22 ਸਾਲਾ ਅਤੇ 24 ਸਾਲਾ ਵਿਅਕਤੀ ‘ਤੇ ਦੋਸ਼ ਲਾਏ ਗਏ ਹਨ। ਗ੍ਰਿਫਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੂੰ Manukau ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਇਨਾਂ ‘ਤੇ ਚੋਰੀ ਅਤੇ ਹੋਰ ਬੇਈਮਾਨੀ ਦੇ ਜੁਰਮਾਂ ਨਾਲ ਸਬੰਧਿਤ “ਬਹੁਤ ਸਾਰੇ” ਦੋਸ਼ ਹਨ।
Counties Manukau ਪੁਲਿਸ ਦੇ ਇੰਸਪੈਕਟਰ ਕੋਲਿਨ ਹਿਗਸਨ ਨੇ ਕਿਹਾ, “ਸਾਡੀ ਜਾਂਚ ਜਾਰੀ ਹੈ ਅਤੇ ਅਸੀਂ ਹੋਰ ਗ੍ਰਿਫ਼ਤਾਰੀ ਹੋਣ ਜਾਂ ਦੋਸ਼ ਲਗਾਏ ਜਾਣ ਤੋਂ ਇਨਕਾਰ ਨਹੀਂ ਕਰ ਸਕਦੇ।” ਹਿਗਸਨ ਨੇ ਕਿਹਾ ਕਿ ਹਾਲਾਂਕਿ ਗ੍ਰਿਫਤਾਰੀਆਂ ਦੀਆਂ ਖ਼ਬਰਾਂ ਭਾਈਚਾਰੇ ਨੂੰ ਦਿਲਾਸਾ ਦੇਣਗੀਆਂ, ਪਰ ਲੋਕਾਂ ਨੂੰ ਬਾਹਰ ਆਉਣ ਵੇਲੇ ਸੁਚੇਤ ਰਹਿਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਅਤੇ ਸੁਚੇਤ ਰਹਿਣ ਦੀ ਤਾਕੀਦ ਕਰਦੇ ਰਹਿੰਦੇ ਹਾਂ।