ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਜਿੰਦਰ ਕੌਰ ਨੇ ਕੁੱਲ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਇਹ ਤਗਮਾ 71 ਕਿਲੋ ਵਰਗ ਵਿੱਚ ਜਿੱਤਿਆ ਹੈ। ਇਸ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 9ਵਾਂ ਤਗਮਾ ਹੈ। ਹਾਲਾਂਕਿ ਭਾਰਤ ਦੀ ਵੇਟਲਿਫਟਰ ਹਰਜਿੰਦਰ ਕੌਰ ਨੂੰ ਕਿਸਮਤ ਸਦਕਾ ਇਹ ਕਾਂਸੀ ਦਾ ਤਗਮਾ ਮਿਲਿਆ। ਅਸਲ ‘ਚ ਉਹ ਕਲੀਨ ਐਂਡ ਜਰਕ ‘ਚ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕਰਕੇ ਚੌਥੇ ਸਥਾਨ ‘ਤੇ ਰਹੀ ਪਰ ਨਾਈਜੀਰੀਆ ਦੀ ਜੋਏ ਕਲੀਨ ਐਂਡ ਜਰਕ ‘ਚ ਆਪਣੀਆਂ ਤਿੰਨੋਂ ਕੋਸ਼ਿਸ਼ਾਂ ‘ਚ ਕਾਮਯਾਬ ਨਹੀਂ ਹੋ ਸਕੀ। ਇਸ ਤਰ੍ਹਾਂ ਹਰਜਿੰਦਰ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
![weightlifter Harjinder Kaur wins bronze medal](https://www.sadeaalaradio.co.nz/wp-content/uploads/2022/08/3721da9f-be35-4c4c-a632-06d93ec6f8a7-950x498.jpg)