ਨਿਊਜ਼ੀਲੈਂਡ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਤਾਜਾ ਮਾਮਲਾ ਆਕਲੈਂਡ ਦੇ ਪਾਰਨੇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਮੰਗਲਵਾਰ ਨੂੰ ਇੱਕ ਸ਼ਰਾਬ ਦੀ ਦੁਕਾਨ ‘ਤੇ ਵਾਪਰੀ ਲੁੱਟ ਦੀ ਵਾਰਦਾਤ ਦੀ ਜਾਂਚ ਕਰ ਰਹੀ ਹੈ। ਸਵੇਰੇ 4 ਵਜੇ ਤੋਂ ਪਹਿਲਾਂ ਚੋਰਾਂ ਨੇ ਲਿਕਰਲੈਂਡ ਸਟੋਰ ਵਿੱਚ ਦਾਖਲ ਹੋਣ ਲਈ ਇੱਕ ਕਾਰ ਦੀ ਵਰਤੋਂ ਕੀਤੀ ਸੀ। ਪੁਲਿਸ ਨੇ ਕਿਹਾ ਕਿ “ਇੱਕ ਮਾਤਰਾ ਵਿੱਚ ਅਲਕੋਹਲ” ਚੋਰੀ ਹੋ ਗਈ ਅਤੇ ਦੋ ਵਾਹਨਾਂ ‘ਚ ਚੋਰ ਮੌਕੇ ਤੋਂ ਫਰਾਰ ਹੋ ਗਏ ਸਨ।
ਸ਼ਹਿਰ ਦੇ ਦੱਖਣ ‘ਚ ਵਾਈਰੀ ‘ਚ ਇਸ ਤੋਂ ਬਾਅਦ ਇੱਕ ਵਾਹਨ ਦੀ ਤਲਾਸ਼ੀ ਲਈ ਗਈ ਹੈ ਅਤੇ ਕੁੱਝ ਚੋਰੀ ਕੀਤੀ ਸ਼ਰਾਬ ਬਰਾਮਦ ਕੀਤੀ ਗਈ ਹੈ। ਉੱਥੇ ਹੀ ਟੁੱਟੀਆਂ ਬੋਤਲਾਂ ਦੁਕਾਨ ਦੇ ਸਾਹਮਣੇ ਜ਼ਮੀਨ ‘ਤੇ ਖਿੱਲਰੀਆਂ ਪਈਆਂ ਸਨ। ਦੁਕਾਨ ਦਾ ਇੱਕ ਦਰਵਾਜ਼ਾ ਪੂਰੀ ਤਰਾਂ ਤੋੜ ਦਿੱਤਾ ਗਿਆ ਸੀ।