ਇੰਜੀਨੀਅਰ ਸਿਰੀਸ਼ਾ ਬਾਂਦਲਾ(Sirisha Bandla ) ਐਤਵਾਰ ਨੂੰ ਪੁਲਾੜ ਵਿੱਚ ਪਹੁੰਚਣ ਵਾਲੀ ਭਾਰਤੀ ਮੂਲ ਦੀ ਤੀਜੀ ਮਹਿਲਾ ਬਣ ਗਈ ਹੈ। ਉਹ ਨਿਊ ਮੈਕਸੀਕੋ ਤੋਂ ਵਰਜਨ ਗੈਲੇਕਟਿਕ(Virgin Galactic’s) ਦੀ ਪਹਿਲੀ ਚਾਲਕ ਦਲ ਵਾਲੀ ਟੀਮ ਸਬਓਰਬਿਰਟਲ ਟੇਸਟ ਫਲਾਈਟ ਵਿੱਚ ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ(British billionaire Richard Branson) ਨਾਲ ਪੁਲਾੜ ਯਾਤਰਾ ‘ਚ ਸ਼ਾਮਿਲ ਹੋਈ ਸੀ। ਆਂਧਰਾ ਪ੍ਰਦੇਸ਼ ‘ਚ ਜੰਮੀ 34 ਸਾਲ ਦੀ ਐਰੋਨਾਟੀਕਲ ਇੰਜੀਨੀਅਰ ਸਿਰੀਸ਼ਾ ਬਾਂਦਲਾ ਨੇ ਹਿਊਸਟਨ ‘ਚ ਸਿੱਖਿਆ ਹਾਸਿਲ ਕੀਤੀ ਹੈ ਤੇ ਸਿਰੀਸ਼ਾ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਪੁਲਾੜ ‘ਚ ਜਾਵੇਗੀ। ਬੀਤੇ ਐਤਵਾਰ ਯਾਨੀ 11 ਜੁਲਾਈ ਨੂੰ ਸਿਰੀਸ਼ਾ ਦਾ ਸਪੇਸ ‘ਚ ਜਾਨ ਦਾ ਸੁਪਨਾ ਪੂਰਾ ਹੋਇਆ ਸੀ।
I am so incredibly honored to be a part of the amazing crew of #Unity22, and to be a part of a company whose mission is to make space available to all. https://t.co/sPrYy1styc
— Sirisha Bandla (@SirishaBandla) July 2, 2021
ਸਿਰੀਸ਼ਾ ਬਾਂਦਲਾ ਦਾ ਜਨਮ ਆਂਧਰਾ ਪ੍ਰਦੇਸ਼ ਦੇ ਚਿਰਾਲਾ ‘ਚ ਹੋਇਆ ਹੈ। ਸਿਰੀਸ਼ਾ 4 ਸਾਲ ਦੀ ਉਮਰ ‘ਚ ਅਮਰੀਕਾ ਚਲੀ ਗਈ ਸੀ। ਹਿਊਸਟਨ ‘ਚ ਰਹਿਣ ਦੌਰਾਨ ਸਿਰੀਸ਼ਾ ਦੀ ਸਪੇਸ ‘ਚ ਦਿਲਚਸਪੀ ਪੈਦਾ ਹੋਈ। ਸਿਰੀਸ਼ਾ ਨੇ ਦੇਖਿਆ ਕਿ ਕਿਵੇਂ ਲੋਕ ਪੁਲਾੜ ਯਾਤਰੀ ਬਣਦੇ ਹਨ, ਜਿਸ ਤੋਂ ਬਾਅਦ ਸਿਰੀਸ਼ਾ ਨੇ ਇਸ ਦਿਸ਼ਾ ‘ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ। ਰਿਪੋਰਟ ਮੁਤਾਬਕ ਸਿਰੀਸ਼ਾ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਤੋਂ ਪ੍ਰਭਾਵਿਤ ਹੈ।
ਸਿਰੀਸ਼ਾ ਸਪੇਸ ‘ਚ ਜਾਣ ਵਾਲੀ ਭਾਰਤੀ ਮੂਲ ਦੀ ਤੀਜੀ ਮਹਿਲਾ ਹੈ। ਇਸ ਤੋਂ ਪਹਿਲਾਂ ਕਲਪਨਾ ਚਾਵਲਾ ਤੇ ਸੁਨੀਤਾ ਵਿਲਿਅਮਜ਼ ਪੁਲਾੜ ‘ਚ ਜਾ ਚੁੱਕੀਆਂ ਹਨ। ਸਿਰਿਸ਼ਾ ਨੇ ਇੱਕ ਟਵੀਟ ਕਰਦਿਆਂ ਕਿਹਾ, “ਮੈਂ ਯੂਨਿਟੀ 22 ਦੇ ਸ਼ਾਨਦਾਰ ਚਾਲਕ ਦਲ ਅਤੇ ਇੱਕ ਅਜਿਹੀ ਕੰਪਨੀ ਦਾ ਹਿੱਸਾ ਬਣਨ ਲਈ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਜਿਸਦਾ ਮਿਸ਼ਨ ਪੁਲਾੜ ਨੂੰ ਸਾਰਿਆਂ ਲਈ ਉਪਲੱਬਧ ਕਰਵਾਉਣਾ ਹੈ।”