ਸ਼ਨੀਵਾਰ ਨੂੰ ਆਕਲੈਂਡ ਏਅਰਪੋਰਟ ‘ਤੇ ਬਹੁਤ ਜ਼ਿਆਦਾ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਪਰ ਇਹ ਲੋਕ ਉਡਾਣਾਂ ਦੀ ਉਡੀਕ ਨਹੀਂ ਕਰ ਰਹੇ ਸਨ। ਸਗੋਂ ਨੌਕਰੀ ਦੀ ਭਾਲ ‘ਚ ਆਪਣਾ ਕੈਰੀਅਰ ਬਨਾਉਣ ਲਈ ਆਏ ਸਨ। ਦਰਅਸਲ ਹਜ਼ਾਰਾਂ ਲੋਕਾਂ ਨੇ ਇਸ ਨੌਕਰੀ ਮੇਲੇ ਵਿੱਚ ਹਿੱਸਾ ਲਿਆ ਸੀ। ਇਹ ਇਸ ਲਈ ਹੈ ਕਿਉਂਕਿ ਨਿਊਜ਼ੀਲੈਂਡ ਦੇ ਬਾਰਡਰ ਜਲਦੀ ਹੀ ਇੱਕ ਵਾਰ ਫਿਰ ਹਰ ਤਰਾਂ ਦੀ ਵੀਜ਼ਾ ਸ੍ਰੇਣੀ ਲਈ ਖੁੱਲ੍ਹਣ ਜਾਂ ਰਹੇ ਨੇ।
ਇੱਥੇ ਖਾਸ ਗੱਲ ਇਹ ਵੀ ਹੈ ਕਿ ਨੌਕਰੀਆਂ ਹਾਸਿਲ ਕਰਨ ਲਈ 4 ਵਜੇ ਤੱਕ 4000 ਦੇ ਕਰੀਬ ਲੋਕ ਨੌਕਰੀ ਹਾਸਿਲ ਕਰਨ ਦੇ ਲਈ ਆਕਲੈਂਡ ਦੇ ਏਅਰਪੋਰਟ ‘ਤੇ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਆਕਲੈਂਡ ਇੰਟਰਨੈਸ਼ਨਲ ਏਅਰਪੋਰਟ 2000 ਤੋਂ ਵੱਧ ਨੌਕਰੀਆਂ ਦੇ ਨਾਲ ਇੱਕ ਨੌਕਰੀ ਮੇਲੇ ਦੀ ਮੇਜ਼ਬਾਨੀ ਕਰ ਰਿਹਾ ਹੈ ਜਿਸ ਵਿੱਚ ਟਰਮੀਨਲ, ਬਾਰਡਰ ਅਤੇ ਏਅਰਲਾਈਨ ਓਪਰੇਸ਼ਨ, retail ਅਤੇ hospitality, ਸੁਰੱਖਿਆ ਅਤੇ ਸਮਾਨ ਸੰਭਾਲਣ ਵਰਗੀਆਂ ਨੌਕਰੀਆਂ ਸ਼ਾਮਿਲ ਹਨ। ਇਸ ਇੱਕ ਰੋਜ਼ਾ ਸਮਾਗਮ ਵਿੱਚ ਲਗਭਗ 30 ਕੰਪਨੀਆਂ ਵੱਲੋਂ ਇਸ ਦੀ ਨੁਮਾਇੰਦਗੀ ਕੀਤੀ ਜਾ ਰਹੀ ਹੈ। ਇਵੈਂਟ ਵਿੱਚ ਭਰਤੀ ਕਰਨ ਵਾਲੇ ਰੁਜ਼ਗਾਰਦਾਤਾਵਾਂ ਵਿੱਚ ਆਕਲੈਂਡ ਏਅਰਪੋਰਟ, ਏਅਰ ਨਿਊਜ਼ੀਲੈਂਡ, ਇਮੀਗ੍ਰੇਸ਼ਨ NZ, ਨੋਵੋਟੇਲ ਆਕਲੈਂਡ ਏਅਰਪੋਰਟ ਅਤੇ ਮੈਕਡੋਨਾਲਡਸ ਸ਼ਾਮਿਲ ਹਨ।