ਰਾਸ਼ਟਰਮੰਡਲ ਖੇਡਾਂ 2022 ਵਿੱਚ ਤਮਗੇ ਦੀ ਉਮੀਦ ਕਰ ਰਹੀ ਭਾਰਤੀ ਮਹਿਲਾ ਹਾਕੀ ਟੀਮ ‘ਤੇ ਕੋਰੋਨਾ (COVID19) ਦੀ ਮਾਰ ਪਈ ਹੈ। ਟੀਮ ਦੀ ਮਿਡਫੀਲਡਰ ਨਵਜੋਤ ਕੌਰ ਕੋਵਿਡ-19 ਪੌਜੇਟਿਵ ਪਾਈ ਗਈ ਹੈ। ਫਿਲਹਾਲ ਉਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਮੰਡਲ ਖੇਡਾਂ 2022 ਦੇ ਪਹਿਲੇ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੇ ਘਾਨਾ ‘ਤੇ 5-0 ਨਾਲ ਜਿੱਤ ਦਰਜ ਕੀਤੀ ਸੀ।
ਮਹਿਲਾ ਹਾਕੀ ਟੀਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ, ‘ਉਨ੍ਹਾਂ (ਨਵਜੋਤ ਕੌਰ) ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਉਹ ਪਹਿਲੇ ਟੈਸਟ ਵਿੱਚ ਕੋਵਿਡ-19 ਪੌਜੇਟਿਵ ਆਏ ਸੀ। ਪਰ ਦੂਜੇ ਟੈਸਟ ਵਿੱਚ ਉਨ੍ਹਾਂ ਦੇ ਸੀਟੀ ਮੁੱਲ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਤੋਂ ਦੂਜਿਆਂ ਦੇ ਸੰਕਰਮਿਤ ਹੋਣ ਦਾ ਖਤਰਾ ਮਾਮੂਲੀ ਹੈ। ਪਰ ਸੰਭਵ ਹੈ ਕਿ ਆਈਸੋਲੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।”