[gtranslate]

CM ਮਾਨ ਨੇ ਕਰੋੜਾਂ ਦੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ, ਸਿਮਰਨਜੀਤ ਮਾਨ ਸਣੇ ਕਈ ਸਾਬਕਾ ਮੰਤਰੀਆਂ ਤੇ ਅਫ਼ਸਰਾਂ ਦਾ ਨਾਮ ਆਇਆ ਸਾਹਮਣੇ

cm mann raid in mohali

ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਦੇ ਨਾਲ ਲੱਗਦੇ ਮੁੱਲਾਂਪੁਰ ‘ਚ 2828 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਹੈ। ਇਸ ਦੀ ਕੀਮਤ 300 ਕਰੋੜ ਰੁਪਏ ਹੈ। ਇਸ ਜ਼ਮੀਨ ਵਿੱਚ 50 ਕਰੋੜ ਰੁਪਏ ਦੀ ਕੀਮਤ ਦੇ Senegalia catechu ਦੇ ਦਰੱਖਤ ਵੀ ਲੱਗੇ ਹਨ। ਇਸ ਕਾਰਵਾਈ ਦੀ ਅਗਵਾਈ ਸੀਐਮ ਭਗਵੰਤ ਮਾਨ ਨੇ ਖੁਦ ਆਪ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੀ ਸਨ।

ਕਬਜ਼ਾ ਛੁਡਵਾਉਣ ਤੋਂ ਬਾਅਦ ਸੀ.ਐਮ ਮਾਨ ਨੇ ਦੱਸਿਆ ਕਿ ਇਸ ਜ਼ਮੀਨ ‘ਤੇ 15 ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜੋ ਅਦਾਲਤ ਵਿੱਚ ਕੇਸ ਹਾਰ ਚੁੱਕੇ ਹਨ। ਇਨ੍ਹਾਂ ਵਿੱਚੋਂ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ 125 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਮਾਨ ਦੀ ਨੂੰਹ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੇਟੇ ਦਾ ਵੀ ਨਾਜਾਇਜ਼ ਕਬਜ਼ਾ ਸੀ।

Likes:
0 0
Views:
230
Article Categories:
India News

Leave a Reply

Your email address will not be published. Required fields are marked *