ਕੋਰੋਨਾ ਵਾਇਰਸ ਦੀ ਪਹਿਲੀ ਅਤੇ ਦੂਜੀ ਲਹਿਰ ਨੇ ਪੂਰੇ ਵਿਸ਼ਵ ਵਿੱਚ ਤਬਾਹੀ ਮਚਾਈ ਹੋਈ ਹੈ, ਹਾਲਾਂਕਿ ਹੁਣ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਭਾਵੇ ਕਮੀ ਦੇਖੀ ਜਾ ਰਹੀ ਹੈ ਪਰ ਖਤਰਾ ਅਜੇ ਵੀ ਬਰਕਰਾਰ ਹੈ। ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਜਾਣਕਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ quarantined fishing vessel Viking Bay ਦੇ 13 ਹੋਰ ਕ੍ਰੂ ਮੈਂਬਰਾਂ ਦੀ ਕੋਵਿਡ -19 ਟੈਸਟ ਰਿਪੋਰਟ ਸਕਾਰਾਤਮਕ ਭਾਵ ਪੌਜੇਟਿਵ ਆਈ ਹੈ। ਸਾਰੇ ਸੰਕਰਮਿਤ ਚਾਲਕ ਦਲ ਦੇ ਮੈਂਬਰਾਂ ਨੂੰ ਪਹਿਲਾ ਪੌਜੇਟਿਵ ਆਏ ਦੋ ਮੈਂਬਰਾਂ ਸਮੇਤ ਵੈਲਿੰਗਟਨ ਵਿੱਚ ਇੱਕ ਕਿਨਾਰੇ ਕੁਆਰੰਟੀਨ ਸਹੂਲਤ ਵਿੱਚ ਰੱਖਿਆ ਗਿਆ ਹੈ।
ਪੰਜ ਹੋਰ ਚਾਲਕ ਦਲ ਦੇ ਮੈਂਬਰ, ਜੋ ਕਿ ਸਮੁੰਦਰੀ ਜਹਾਜ਼ ‘ਤੇ ਕੰਮਕਾਰ ਸੰਭਾਲ ਰਹੇ ਹਨ, ਉਨ੍ਹਾਂ ਦੀ ਟੈਸਟ ਰਿਪੋਰਟ ਨਕਾਰਾਤਮਕ ਯਾਨੀ ਕਿ ਨੈਗੇਟਿਵ ਆਈ ਹੈ। ਪਰ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੇ ਹੋਰ ਟੈਸਟ ਵੀ ਕੀਤੇ ਜਾਣਗੇ। ਸੰਕਰਮਿਤ ਕ੍ਰੂ ਵਿੱਚੋਂ, 12 ਨੂੰ ਲਾਗ ਦੇ ਸ਼ੁਰੂਆਤੀ ਪੜਾਅ ਵਿੱਚ ਮੰਨਿਆ ਜਾਂ ਰਿਹਾ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਬਾਕੀ ਪੰਜ ਚਾਲਕ ਦਲ ਦੇ ਮੈਂਬਰਾਂ ਦੇ ਪ੍ਰਬੰਧਨ ਲਈ ਯੋਜਨਾਵਾਂ ਬਣੀਆਂ ਹੋਈਆਂ ਹਨ, ਜੇ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੋਵਿਡ ਦੇ ਲੱਛਣ ਆਉਂਦੇ ਹਨ। ਚਾਲਕ ਦਲ ਦੇ ਪੌਜੇਟਿਵ ਮੈਂਬਰਾਂ ਨੂੰ ਏਕਾਂਤਵਾਸ ਰੱਖਿਆ ਜਾਏਗਾ ਜਦ ਤੱਕ ਉਹ 14 ਦਿਨਾਂ ਦਾ ਏਕਾਂਤਵਾਸ ਪੂਰੀ ਨਹੀਂ ਕਰਦੇ ਅਤੇ ਠੀਕ ਨਹੀਂ ਹੋ ਜਾਂਦੇ।