ਅਦਾਕਾਰ ਰਣਵੀਰ ਸਿੰਘ ਨੇ ਫਿਲਮ ਨਿਰਦੇਸ਼ਕ ਕਰਨ ਜੌਹਰ ਦੇ ਚੈਟ ਸ਼ੋਅ ਕੌਫੀ ਵਿਦ ਕਰਨ ਵਿੱਚ ਤਹਿਲਕਾ ਮਚਾ ਦਿੱਤਾ। ਰਣਵੀਰ ਨੇ ਕਰਨ ਜੌਹਰ ਦੇ ਸ਼ੋਅ ਦੇ ਸੱਤਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਨੂੰ ਵਿਵਾਦਾਂ ਵਿੱਚ ਖੜਾ ਕਰ ਦਿੱਤਾ ਹੈ। ਇੰਨਾ ਹੀ ਨਹੀਂ ਆਲੀਆ ਭੱਟ ਨਾਲ ਸ਼ੋਅ ‘ਤੇ ਆਏ ਰਣਵੀਰ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ। ਉਨ੍ਹਾਂ ਨੇ ਪਤਨੀ ਦੀਪਿਕਾ ਪਾਦੁਕੋਣ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ। ਕਰਨ ਜੌਹਰ ਦੇ ਹਰ ਸਵਾਲ ਦਾ ਰਣਵੀਰ ਨੇ ਬੇਬਾਕੀ ਨਾਲ ਜਵਾਬ ਦਿੱਤਾ। ਉਸ ਨੇ ਫੈਸ਼ਨ ਦੀ ਰੁਚੀ ਬਾਰੇ ਵੀ ਆਪਣਾ ਰਵੱਈਆ ਸਪੱਸ਼ਟ ਕੀਤਾ।
ਰਣਵੀਰ ਸਿੰਘ ਅਦਾਕਾਰਾ ਆਲੀਆ ਨਾਲ ਕਰਨ ਜੌਹਰ ਦੇ ਸ਼ੋਅ ‘ਚ ਸ਼ਾਮਿਲ ਹੋਏ ਸਨ। ਦੋਵਾਂ ਨੇ ਖੂਬ ਮਸਤੀ ਕਰਨ ਦੇ ਨਾਲ-ਨਾਲ ਆਪਣੇ ਕੁਝ ਰਾਜ਼ ਵੀ ਖੋਲ੍ਹੇ। OTT ਦੇ ਸਭ ਤੋਂ ਮਸ਼ਹੂਰ ਸ਼ੋਅ ਕੌਫੀ ਵਿਦ ਕਰਨ ਦੇ ਸੱਤਵੇਂ ਸੀਜ਼ਨ ਵਿੱਚ ਇੱਕ ਨਵਾਂ ਪੈਟਰਨ ਜੋੜਿਆ ਗਿਆ ਹੈ। ਇਸ ਦਾ ਨਾਮ ਇੱਕ ਕੌਫੀ ਬਿੰਗੋ ਸੈਸ਼ਨ ਹੈ ਜਿਸ ਵਿੱਚ ਸਿਤਾਰਿਆਂ ਨੂੰ ਕੁਝ ਅਜੀਬ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ। ਇਸ ‘ਚ ਕਰਨ ਜੌਹਰ ਨੇ ਰਣਵੀਰ ਸਿੰਘ ਤੋਂ ਪੁੱਛਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਦੀਪਿਕਾ ਪਾਦੁਕੋਣ ਦਾ ਮੋਬਾਇਲ ਨੰਬਰ ਕਿਸ ਨਾਂ ਨਾਲ ਆਪਣੇ ਫੋਨ ‘ਚ ਸੇਵ ਕੀਤਾ ਹੈ?
ਇਸ ਸਵਾਲ ‘ਤੇ ਰਣਵੀਰ ਨੇ ਕਿਹਾ ਕਿ, ਉਨ੍ਹਾਂ ਨੇ ਦੀਪਿਕਾ ਦਾ ਨੰਬਰ ਬੇਬੀ ਦੇ ਰੂਪ ‘ਚ ਸੇਵ ਕੀਤਾ ਹੈ, ਨਾਲ ਹੀ ਬੇਬੀ ਦੇ ਸਾਹਮਣੇ ਛੋਟੇ ਬੱਚੇ ਦਾ ਇਮੋਜੀ ਅਤੇ ਪਿੰਕ ਹਾਰਟ ਇਮੋਜੀ ਵੀ ਲਗਾਇਆ ਹੈ। ਕਰਨ ਜੌਹਰ ਨੇ ਬੋਲਡ ਅਤੇ ਬੇਬਾਕ ਰਣਵੀਰ ਦੇ ਇਸ ਅੰਦਾਜ਼ ਨੂੰ ਕਿਊਟ ਕਿਹਾ।ਇਹ ਸੁਣ ਕੇ ਆਲੀਆ ਵੀ ਮੁਸਕਰਾਉਂਦੀ ਨਜ਼ਰ ਆਈ।ਇੰਸਟਾਗ੍ਰਾਮ ‘ਤੇ ਦੀਪਿਕਾ ਨਾਲ ਰਣਵੀਰ ਦੀਆਂ ਸਾਰੀਆਂ ਤਸਵੀਰਾਂ ‘ਚ ਉਹ ਜ਼ਰੂਰ #baby ਲਿਖਦੇ ਹਨ।ਇਹ ਖਾਸ ਤੌਰ ‘ਤੇ ਦੀਪਿਕਾ ਲਈ ਹੈ।