ਪੁਲਿਸ ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਨੇ ਆਕਲੈਂਡ ਦੇ ਉੱਤਰੀ ਕਿਨਾਰੇ ‘ਤੇ ਇੱਕ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਗਲੇਨਫੀਲਡ ਮਾਲ ਦੇ ਅੰਦਰ ASB ‘ਚ ਸ਼ਨੀਵਾਰ ਸਵੇਰੇ 11.30 ਵਜੇ ਦੇ ਕਰੀਬ ਲੁੱਟ ਦੀ ਵਾਰਦਾਤ ਵਾਪਰੀ ਸੀ। ਸਟਾਫ਼ ਨੂੰ ਧਮਕਾਇਆ ਗਿਆ ਸੀ ਅਤੇ ਅਣਦੱਸੀ ਰਕਮ ਲੁੱਟੀ ਗਈ ਸੀ। ਪੁਲਿਸ ਨੇ ਵਿਅਕਤੀ ਦੀ ਪਛਾਣ ਦੀ ਉਮੀਦ ਵਿੱਚ ਮੰਗਲਵਾਰ ਨੂੰ ਇੱਕ ਤਸਵੀਰ ਜਾਰੀ ਕੀਤੀ ਹੈ।
ਹਾਲਾਂਕਿ ਵਾਰਦਾਤ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। Waitematā ਪੁਲਿਸ ਦੇ ਇੱਕ ਬਿਆਨ ਵਿੱਚ ਲਿਖਿਆ ਕਿਹਾ ਗਿਆ ਹੈ ਕਿ, “ਅਸੀਂ ਸਮਝਦੇ ਹਾਂ ਕਿ ਇਸ ਘਟਨਾ ਨੂੰ ਦੇਖਣ ਵਾਲੇ ਲੋਕਾਂ ਲਈ ਇਹ ਡਰਾਉਣਾ ਹੋਵੇਗਾ, ਹਾਲਾਂਕਿ, ਅਸੀਂ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਹਾਂ।” ਇੱਕ ਗਵਾਹ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸਨੇ ਕਾਲੇ ਕੱਪੜੇ ਪਹਿਨੇ ਇੱਕ ਵਿਅਕਤੀ ਨੂੰ ਮੂੰਹ ਢੱਕ ਕੇ “ਨਿੰਜਾ ਵਾਂਗ” ਬੈਂਕ ਵਿੱਚ ਦਾਖਲ ਹੁੰਦੇ ਦੇਖਿਆ ਸੀ।