ਯੂਰੋ ਕੱਪ 2020 ਦੇ ਫਾਈਨਲ ਮੈਚ ਵਿੱਚ ਇਟਲੀ ਨੇ ਇੰਗਲੈਂਡ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੈਚ ਬਹੁਤ ਹੀ ਦਿਲਚਸਪ ਸੀ, ਪਰ ਅੰਤ ਵਿੱਚ ਇਟਲੀ ਨੇ ਜਿੱਤ ਪ੍ਰਾਪਤ ਕੀਤੀ। ਦੋਵਾਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਅੰਤ ਵਿੱਚ, ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਰੋਮਾਂਚਕ ਮੈਚ, ਜੋ 120 ਮਿੰਟ ਤੱਕ ਚੱਲਿਆ, ਪਹਿਲਾਂ 1-1 ਨਾਲ ਬਰਾਬਰੀ ‘ਤੇ ਸੀ ਅਤੇ ਫਿਰ ਮੈਚ ਦਾ ਨਤੀਜਾ ਪ੍ਰਾਪਤ ਕਰਨ ਲਈ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿੱਚ ਇਟਲੀ ਨੇ ਇੰਗਲੈਂਡ ਨੂੰ ਮਾਤ ਦਿੱਤੀ।
ਪੈਨਲਟੀ ਸ਼ੂਟਆਊਟ ਵਿੱਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ। ਇੰਗਲੈਂਡ ਲਗਾਤਾਰ 3 ਪੈਨਲਟੀਆਂ ‘ਤੇ ਗੋਲ ਨਹੀਂ ਕਰ ਸਕਿਆ ਜਦਕਿ ਇਟਲੀ 2 ਪੈਨਲਟੀਆਂ ‘ਤੇ ਖੁੰਝ ਗਿਆ, ਪਰ 3 ਪੈਨਲਟੀਆਂ ‘ਤੇ ਗੋਲ ਕੀਤਾ। ਇਸਦੇ ਨਾਲ, ਇਟਲੀ 1968 ਤੋਂ ਬਾਅਦ ਇੱਕ ਵਾਰ ਫਿਰ ਯੂਰਪੀਅਨ ਚੈਂਪੀਅਨ ਬਣ ਗਿਆ ਹੈ। ਜਦਕਿ ਇੰਗਲੈਂਡ ਦੀ ਟੀਮ ਪਿਛਲੇ 55 ਸਾਲਾਂ ਤੋਂ ਕੋਈ ਵੱਡਾ ਫੁੱਟਬਾਲ ਟੂਰਨਾਮੈਂਟ ਨਹੀਂ ਜਿੱਤ ਸਕੀ। ਅਜਿਹੀ ਸਥਿਤੀ ਵਿੱਚ ਐਤਵਾਰ ਨੂੰ ਇੰਗਲੈਂਡ ਦੀ ਟੀਮ ਖ਼ਿਤਾਬੀ ਜਿੱਤ ਦੇ ਆਪਣੇ ਸੋਕੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਆਈ ਸੀ, ਪਰ ਪੈਨਲਟੀ ਸ਼ੂਟਆਊਟ ਵਿੱਚ ਇਟਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਇੰਗਲੈਂਡ ਦਾ ਖਿਤਾਬ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਟੁੱਟ ਗਿਆ।