ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਦੇ ਵਿੱਚ ਤਬਾਹੀ ਮਚਾਈ ਹੋਈ ਹੈ, ਹਾਲਾਂਕਿ ਹੁਣ ਭਾਵੇ ਸਾਰੇ ਦੇਸ਼ਾ ਦੇ ਵਿੱਚ ਮਾਮਲਿਆਂ ਵਿੱਚ ਕਮੀ ਆ ਰਹੀ ਹੈ, ਪਰ ਫਿਰ ਵੀ ਕੁੱਝ ਦੇਸ਼ਾਂ ਵਿੱਚ ਅਜੇ ਵੀ ਸਖਤ ਪਬੰਦੀਆਂ ਲਾਗੂ ਹਨ। ਕਈ ਦੇਸ਼ਾ ਨੇ ਕੋਰੋਨਾ ਨਾਲ ਜਿਆਦਾ ਪ੍ਰਭਾਵਿਤ ਦੇਸ਼ਾ ਨਾਲ ਯਾਤਰੀ ‘ਤੇ ਵੀ ਰੋਕ ਲਗਾਈ ਹੋਈ ਹੈ। ਉੱਥੇ ਹੀ ਕੋਰੋਨਾ ਪਬੰਦੀਆਂ ਕਾਰਨ ਬਹੁਤ ਸਾਰੇ ਲੋਕਾਂ ਦੀਆ ਵੀਜ਼ਾ ਅਰਜੀਆਂ ਵੀ ਰੱਦ ਹੋ ਰਹੀਆਂ ਹਨ। ਹੁਣ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵੀ 50,000 ਅਸਥਾਈ ਵੀਜ਼ਾ ਅਰਜੀਆਂ ਕਰੋਨਾ ਦੇ ਕਾਰਨ ਰੱਦ ਕਰ ਦਿੱਤੀਆਂ ਹਨ।
ਇਨ੍ਹਾਂ ਅਰਜੀਆਂ ਵਿੱਚ ਪਾਰਟਨਟਰ ਵੀਜ਼ਾ, ਵਿਜ਼ਟਰ ਵੀਜ਼ਾ, ਜਾਂ ਫਿਰ ਵਿਆਹੇ ਹੋਏ ਮੁੰਡੇ ਜਾਂ ਕੁੜੀਆਂ ਸ਼ਾਮਿਲ ਹਨ, ਜੋ ਆਪਣੇ ਜੀਵਨ ਸਾਥੀ ਨਾਲ ਰਹਿਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸਟੱਡੀ ਵੀਜ਼ਾ ਅਤੇ ਵਰਕ ਵੀਜ਼ੇ ਦੀਆ ਅਰਜ਼ੀਆਂ ਲਗਾਉਣ ਵਾਲਿਆਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਪਰ ਸਰਕਾਰ ਵੱਲੋ ਇੰਨਾਂ ਸਭ ਨੂੰ ਫੀਸ ਵਾਪਿਸ ਕੀਤੀ ਜਾਵੇਗੀ। ਕੋਰੋਨਾ ਕਾਰਨ ਵੀਜ਼ਾ ਮਿਲਣ ਨੂੰ ਹੋਰ ਕਿੰਨਾ ਕੁ ਸਮਾਂ ਲੱਗੇਗਾ ਇਸ ਬਾਰੇ ਵੀ ਸਰਕਾਰ ਨੇ ਅਜੇ ਕੁੱਝ ਸਪਸ਼ਟ ਨਹੀਂ ਕੀਤਾ ਹੈ।