ਨਿਊਜ਼ੀਲੈਂਡ ‘ਚ ਇੱਕ ਵਾਰ ਫਿਰ ਕੋਰੋਨਾ ਦਾ ਕਹਿਰ ਵੱਧਣਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਕੋਵਿਡ -19 ਤੋਂ ਪੀੜਤ ਮਰੀਜ਼ਾਂ ਨਾਲ ਭਰਨ ਕਾਰਨ ਕ੍ਰਾਈਸਟਚਰਚ ਹਸਪਤਾਲ ਵੀ ਲਗਾਤਾਰ ਦਬਾਅ ਹੇਠ ਹੈ। ਹਸਪਤਾਲ ਵਿੱਚ ਵਰਤਮਾਨ ਸਮੇਂ ਵਿੱਚ 112 ਕੋਵਿਡ ਮਰੀਜ਼ ਹਨ, ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਗਿਣਤੀ ਸਭ ਤੋਂ ਵੱਧ ਅਤੇ ਅਜੇ ਵੀ ਵਾਧਾ ਜਾਰੀ ਹੈ। ਹੈਲਥ NZ ਕੈਂਟਰਬਰੀ ਦੇ ਬੇਕੀ ਹਿਕਮੌਟ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ, “ਕੈਂਟਰਬਰੀ ਦੇਸ਼ ਭਰ ਵਿੱਚ ਸੰਖਿਆਵਾਂ ਵਿੱਚ ਮੋਹਰੀ ਹੈ ਇਸਲਈ ਅਸੀਂ ਪਹਿਲਾਂ ਹੀ ਕੁਝ ਸਮੇਂ ਤੋਂ ਕੈਂਟਰਬਰੀ ਵਿੱਚ ਲਗਾਤਾਰ ਵਾਧਾ ਦੇਖਿਆ ਹੈ।”