1985 ਵਿੱਚ ਬੰਬ ਧਮਾਕੇ ਨਾਲ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੇ ਮਾਮਲੇ ਵਿੱਚੋਂ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਨੂੰ ਵੀਰਵਾਰ ਨੂੰ ਕੈਨੇਡਾ ਦੇ ਸਰ੍ਹੀ, ਬੀਸੀ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਈ ਰਿਪੋਰਟਾਂ ਵਿੱਚ ਕੀਤੀ ਗਈ ਹੈ। ਉਨ੍ਹਾਂ ਦਾ ਸਰੀ, ਬੀਸੀ ਦੇ ਇੰਡਸਟਰੀਅਲ ਪਲਾਜ਼ਾ ਵਿੱਚ ਕਾਰੋਬਾਰੀ ਦਫ਼ਤਰ ਸੀ ਜਿਸ ਦੇ ਬਾਹਰ ਉਨ੍ਹਾਂ ਨੂੰ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਨੌਂ ਵਜੇ ਆਪਣੀ ਕਾਰ ਵਿੱਚ ਬੈਠਿਆਂ ਨੂੰ ਗੋਲੀ ਮਾਰ ਦਿੱਤੀ ਗਈ। ਉੱਥੇ ਹੀ ਰੌਇਲ ਕੈਨੇਡਾ ਮਾਊਂਟਡ ਪੁਲਿਸ ਨੇ ਇਸ ਨੂੰ ਟਾਰਗੇਟਿਡ ਕਿਲਿੰਗ ਦਾ ਮਾਮਲਾ ਦੱਸਿਆ ਹੈ। ਪੁਲਿਸ ਮੁਤਾਬਿਕ ਉਨ੍ਹਾਂ ਨੂੰ ਮੌਕੇ ਉੱਪਰ ਮੁਢਲੀ ਸਹਾਇਤਾ ਦਿੱਤੀ ਗਈ ਸੀ ਪਰ ਉਨ੍ਹਾਂ ਜਾਨ ਨਹੀਂ ਬਚਾਈ ਜਾ ਸਕੀ।
ਰਿਪੁਦਮਨ ਸਿੰਘ ਮਲਿਕ 2005 ਤੋਂ ਬਾਅਦ ਇਸ ਸਾਲ ਮੁੜ ਚਰਚਾ ਵਿੱਚ ਆਏ ਸੀ। ਜਦੋਂ ਉਨ੍ਹਾਂ ਨੇ ਜਨਵਰੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਦੀ ਮਦਦ ਕਰਨ ਲਈ ਧੰਨਵਾਦ” ਕੀਤਾ ਸੀ।