ਨਿਊਜ਼ੀਲੈਂਡ ਵਾਸੀਆਂ ‘ਤੇ ਫਿਰ ਮਹਿੰਗਾਈ ਦੀ ਮਾਰ ਪੈ ਸਕਦੀ ਹੈ। ਕਿਉਂਕ ਦੇਸ਼ ਭਰ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਦਰਅਸਲ ਆਟੋਮੋਬਾਈਲ ਐਸੋਸੀਏਸ਼ਨ ਦੇ ਸਲਾਹਕਾਰ ਦਾ ਕਹਿਣਾ ਹੈ ਕਿ ਈਂਧਨ ਟੈਕਸ ਰਾਹਤ ਖਤਮ ਹੋਣ ਨਾਲ ਪੰਪਾਂ ‘ਤੇ ਹਫੜਾ-ਦਫੜੀ ਦੇਖਣ ਨੂੰ ਮਿਲੇਗੀ। ਸਰਕਾਰ ਨੇ ਮਾਰਚ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਪੈਟਰੋਲ ਟੈਕਸ ਵਿੱਚ 25 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਸ਼ੁਰੂ ਵਿੱਚ ਇਹ ਕਟੌਤੀ ਤਿੰਨ ਮਹੀਨਿਆਂ ਦਾ ਉਪਾਅ ਸੀ, ਪਰ ਬਜਟ 2022 ਵਿੱਚ ਇਸਨੂੰ ਦੋ ਮਹੀਨੇ ਹੋਰ ਵਧਾ ਦਿੱਤਾ ਗਿਆ ਸੀ, ਅਤੇ ਹੁਣ ਇਹ ਰਾਹਤ 15 ਅਗਸਤ ਨੂੰ ਖਤਮ ਹੋਣ ਵਾਲੀ ਹੈ। ਕੀਮਤ ਟਰੈਕਿੰਗ ਵੈਬਸਾਈਟ ਗੈਸਪੀ ਦੇ ਅਨੁਸਾਰ, ਅੱਜ ਅਨਲੀਡੇਡ 91 ਲਈ ਪੰਪ ਦੀਆਂ ਕੀਮਤਾਂ ਔਸਤਨ $3 ਪ੍ਰਤੀ ਲੀਟਰ ਤੋਂ ਵੱਧ ਸਨ।
ਆਟੋਮੋਬਾਈਲ ਐਸੋਸੀਏਸ਼ਨ ਦੇ ਪ੍ਰਮੁੱਖ ਨੀਤੀ ਸਲਾਹਕਾਰ ਟੈਰੀ ਕੋਲਿਨਜ਼ ਨੇ ਕਿਹਾ ਕਿ ਜਦੋਂ 25 ਸੈਂਟ ਵਾਧੂ ਟੈਕਸ ਵਾਪਿਸ ਲੱਗੇਗਾ ਤਾਂ ਪੰਪਾਂ ‘ਤੇ “unavoidable rush” ਦੇਖਣ ਨੂੰ ਮਿਲੇਗਾ। ਇਹ ਸਰਕਾਰ ਲਈ ਇੱਕ ਮੁਸ਼ਕਿਲ ਬਣ ਗਈ ਹੈ। ਸਟੈਟਸ NZ ਦੇ ਅਨੁਸਾਰ, ਨਿਊਜ਼ੀਲੈਂਡ ਪਰਿਵਾਰ ਪੈਟਰੋਲ ‘ਤੇ ਆਮਦਨ ਦਾ ਔਸਤ 4.5 ਪ੍ਰਤੀਸ਼ਤ ਖਰਚ ਕਰਦਾ ਹੈ।