ਜੇਕਰ ਤੁਸੀ ਵੀ ਪੈਸਿਆਂ ਦਾ ਕੋਈ ਲੈਣ ਦੇਣ ਕਰਦੇ ਹੋ ਤਾਂ ਧਿਆਨ ਰੱਖੋ ਕੀਤੇ ਕੋਈ ਤੁਹਾਨੂੰ ਨਕਲੀ ਨੋਟ ਨਾ ਚੇਪ ਜਾਵੇ, ਜੇ ਭਾਰਤ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ‘ਚ ਜਾਅਲੀ ਨੋਟਾਂ ਦਾ ਕਾਫੀ ਬੋਲਬਾਲਾ ਹੈ, ਦਰਅਸਲ ਗਾਜ਼ੀਆਬਾਦ ਪੁਲਸ ਨੇ ਅਜਿਹੇ ਹੀ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕਿ ਨਕਲੀ ਨੋਟ ਛਾਪ ਕੇ ਬਾਜ਼ਾਰ ‘ਚ ਚਲਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਯੂ-ਟਿਊਬ ਤੋਂ ਦੇਖ ਕੇ ਨਕਲੀ ਨੋਟ ਬਣਾਉਣੇ ਸਿੱਖੇ ਸੀ। ਮੁਲਜ਼ਮ ਇੱਕ ਲੱਖ ਰੁਪਏ ਦੇ ਨਕਲੀ ਨੋਟ 35 ਹਜ਼ਾਰ ਰੁਪਏ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਇਸੇ ਦੌਰਾਨ ਦੋਸ਼ੀ ਪੁਲਿਸ ਦੇ ਅੜਿੱਕੇ ਆ ਗਿਆ। ਖਾਸ ਗੱਲ ਇਹ ਹੈ ਕਿ ਮੁਲਜ਼ਮ ਨੇ ਸਿਰਫ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।
ਗਾਜ਼ੀਆਬਾਦ ਦੇ ਸਾਹਿਬਾਬਾਦ ਥਾਣਾ ਪੁਲਸ ਨੇ ਖੁਸ਼ੀ ਮੁਹੰਮਦ ਨਾਂ ਦੇ ਇਸ ਵਿਅਕਤੀ ਨੂੰ ਨਕਲੀ ਨੋਟ ਬਣਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਖੁਸ਼ੀ ਮੁਹੰਮਦ ਨੇ 1 ਮਹੀਨੇ ‘ਚ ਯੂਟਿਊਬ ਤੋਂ ਨਕਲੀ ਨੋਟ ਬਣਾਉਣੇ ਸਿੱਖੇ ਸੀ। ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ ਏ4 ਸਾਈਜ਼ ਦੀ ਸ਼ੀਟ ’ਤੇ ਜਾਅਲੀ ਨੋਟ ਛਾਪਦਾ ਸੀ। ਜੋ ਲੋਕਾਂ ਨੂੰ ਘੱਟ ਕੀਮਤ ‘ਤੇ ਪੈਸੇ ਦੇਣ ਦਾ ਲਾਲਚ ਦੇ ਕੇ ਸੌਦੇ ਕਰਦਾ ਸੀ। ਪੁਲਿਸ ਨੇ ਮੁਲਜ਼ਮ ਕੋਲੋਂ 94 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਜਿਸ ਵਿੱਚ 500, 200 ਅਤੇ 100 ਰੁਪਏ ਦੇ ਨੋਟ ਹਨ। ਇਸ ਦੇ ਨਾਲ ਹੀ ਨਕਲੀ ਨੋਟ ਛਾਪਣ ਵਾਲੇ ਰੰਗੀਨ ਪ੍ਰਿੰਟਰ ਅਤੇ ਸਾਦੇ ਕਾਗਜ਼ ਦੀ ਸ਼ੀਟ ਵੀ ਬਰਾਮਦ ਕੀਤੀ ਗਈ ਹੈ। ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ।