ਆਕਲੈਂਡ ‘ਚ ਵੀਰਵਾਰ ਦੁਪਹਿਰ ਨੂੰ ਇੱਕ ਕਾਰ ਦੇ ਘਰ ਨਾਲ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਹੋ ਗਏ ਹਨ। ਕਾਰ ਦੀ ਦੁਪਹਿਰ 12.55 ਵਜੇ ਸ਼ੀਹਾਨ ਸੇਂਟ, ਪੋਨਸਨਬੀ ਵਿੱਚ ਇੱਕ ਘਰ ਨਾਲ ਟੱਕਰ ਹੋਈ ਹੈ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਘਟਨਾ ਵਾਲੀ ਥਾਂ ਤੋਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਾਰ ਇੱਕ ਵਾੜ ਅਤੇ ਕੰਧ ਨਾਲ ਟਕਰਾ ਕੇ ਲਗਭਗ ਪੂਰੀ ਤਰ੍ਹਾਂ ਘਰ ਦੇ ਅੰਦਰ ਜਾ ਚੁੱਕੀ ਹੈ। ਸੇਂਟ ਜੌਨ ਨੇ ਕਿਹਾ ਕਿ ਇਸ ਹਾਦਸੇ ਨੇ ਦੋ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਅਤੇ ਦੂਜੇ ਦੀ ਸਥਿਤੀ ਸਥਿਰ ਹੈ।
![car smashes into home in](https://www.sadeaalaradio.co.nz/wp-content/uploads/2022/07/ceff77c4-2650-4884-8d55-5ea6cd59b709-950x498.jpg)