ਜ਼ਿੰਬਾਬਵੇ ਖਿਲਾਫ ਇੱਕ ਰੋਜ਼ਾ ਟੈਸਟ ਮੈਚ ਵਿੱਚ ਨਾਬਾਦ 150 ਦੌੜਾਂ ਬਣਾਉਣ ਦੇ ਇੱਕ ਦਿਨ ਬਾਅਦ ਬੰਗਲਾਦੇਸ਼ ਦੇ ਬੱਲੇਬਾਜ਼ ਮਹਿਮੂਦੁੱਲਾ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਅੱਗੇ ਟੈਸਟ ਕ੍ਰਿਕਟ ਨਾ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਮਹਿਮੂਦੁੱਲਾ ਦੇ ਐਲਾਨ ਨੇ ਉਨ੍ਹਾਂ ਦੇ ਸਾਥੀਆਂ ਅਤੇ ਟੀਮ ਪ੍ਰਬੰਧਨ ਨੂੰ ਹੈਰਾਨ ਕਰ ਦਿੱਤਾ ਹੈ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ, “ਹਾਂ, ਮਹਿਮੂਦੁੱਲਾਹ ਨੇ ਸਾਨੂੰ ਦੱਸਿਆ ਹੈ ਕਿ ਉਹ ਇਸ ਮੈਚ ਤੋਂ ਬਾਅਦ ਟੈਸਟ ਕ੍ਰਿਕਟ ਨਹੀਂ ਖੇਡਣਾ ਚਾਹੁੰਦੇ। ਪਰ ਉਨ੍ਹਾਂ ਨੇ ਸਾਨੂੰ ਅਧਿਕਾਰਤ ਤੌਰ ‘ਤੇ ਕੁੱਝ ਨਹੀਂ ਦੱਸਿਆ ਅਤੇ ਅਸੀਂ ਇਸ ‘ਤੇ ਨਜ਼ਰ ਮਾਰ ਰਹੇ ਹਾਂ ਕਿ ਉਹ ਭਾਵਨਾਵਾਂ ਵਿੱਚ ਆ ਕੇ ਕੋਈ ਫੈਸਲਾ ਲੈ ਰਹੇ ਹਨ ਜਾਂ ਨਹੀਂ।” ਮਹਿਮੂਦਉੱਲਾ ਨੇ ਖੁਦ ਮੰਨਿਆ ਕਿ ਉਹ ਇਸ ਮੌਕੇ ਤੋਂ ਖੁਸ਼ ਸੀ, ਜਦਕਿ ਉਸਨੇ ਇਹ ਵੀ ਕਿਹਾ ਕਿ ਉਸ ਲਈ ਟੈਸਟ ਕ੍ਰਿਕਟ ਵਿੱਚ ਮਾਨਸਿਕ ਤੌਰ ‘ਤੇ ਢਲਣਾ ਮੁਸ਼ਕਿਲ ਸੀ।