ਸ਼ਹਿਨਾਜ਼ ਗਿੱਲ ਆਪਣੀ ਖੂਬਸੂਰਤੀ ਅਤੇ ਸੁਭਾਅ ਨੂੰ ਲੈ ਕੇ ਹਮੇਸ਼ਾ ਚਰਚਾ ਰਹਿੰਦੀ ਹੈ। ਸ਼ਹਿਨਾਜ਼ ਦੇ ਸਟਾਇਲ ਤੋਂ ਪ੍ਰਸ਼ੰਸਕ ਹਮੇਸ਼ਾ ਆਕਰਸ਼ਿਤ ਹੁੰਦੇ ਨੇ ਅਤੇ ਹੋਣ ਵੀ ਕਿਉਂ ਨਾ ? ਸ਼ਹਿਨਾਜ਼ ਵੀ ਵੱਖਰੀ ਹੈ ਅਤੇ ਇਸ ਦੀ ਸਭ ਤੋਂ ਤਾਜ਼ਾ ਉਦਾਹਰਣ ਉਸ ਦੀਆਂ ਹਾਲ ਹੀ ਦੀਆਂ ਤਸਵੀਰਾਂ ਹਨ, ਜਿਸ ਵਿੱਚ ਉਹ ਮੌਨਸੂਨ ਦਾ ਆਨੰਦ ਲੈਣ ਮੁੰਬਈ ਸ਼ਹਿਰ ਵਿੱਚ ਨਹੀਂ ਸਗੋਂ ਕਿਸਾਨਾਂ ਨਾਲ ਖੇਤਾਂ ‘ਚ ਪਹੁੰਚੀ ਸੀ। ਦਰਅਸਲ, ਬਾਰਿਸ਼ ‘ਚ ਟ੍ਰੈਕਿੰਗ ਦਾ ਮਜ਼ਾ ਲੈਂਦੇ ਹੋਏ ਸ਼ਹਿਨਾਜ਼ ਇੱਕ ਫਾਰਮ ‘ਤੇ ਪਹੁੰਚੀ ਸੀ, ਜਿੱਥੇ ਸ਼ਹਿਨਾਜ਼ ਨੇ ਉੱਥੇ ਕੰਮ ਕਰ ਰਹੇ ਕਿਸਾਨਾਂ ਨਾਲ ਕਾਫੀ ਸਮਾਂ ਬਿਤਾਇਆ ਸੀ । ਇਸ ਦੌਰਾਨ ਸ਼ਹਿਨਾਜ਼ ਨੇ ਕਿਸਾਨਾਂ ਨਾਲ ਮਿਲ ਕੇ ਝੋਨਾ ਲਾਇਆ ਅਤੇ ਉਨ੍ਹਾਂ ਨਾਲ ਜਲੇਬੀਆਂ ਵੀ ਖਾਧੀਆਂ। ਸ਼ਹਿਨਾਜ਼ ਇੰਨ੍ਹਾਂ ਪਲਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
![shehnaaz gill takes up farming](https://www.sadeaalaradio.co.nz/wp-content/uploads/2022/07/b0be0646-4e61-4e39-bd59-ceb0cf052815-950x499.jpg)