ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਿਕਟ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਵਾਰ ਰਾਸ਼ਟਰਮੰਡਲ ਖੇਡਾਂ ‘ਚ ਕ੍ਰਿਕਟ ਮੈਚ 29 ਜੁਲਾਈ ਤੋਂ ਸ਼ੁਰੂ ਹੋਣਗੇ। ਇਸ ਵਿੱਚ ਪਹਿਲਾ ਮੈਚ ਭਾਰਤੀ ਮਹਿਲਾ ਟੀਮ ਅਤੇ ਆਸਟ੍ਰੇਲੀਆ ਦੀ ਮਹਿਲਾ ਟੀਮ ਦਾ ਹੈ। ਬੀਸੀਸੀਆਈ ਨੇ ਰਾਸ਼ਟਰਮੰਡਲ ਖੇਡਾਂ 2022 ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰੇਗੀ। ਜਦਕਿ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਚੋਣ ਕਮੇਟੀ ਨੇ ਇਸ ਟੂਰਨਾਮੈਂਟ ਲਈ ਦੋ ਵਿਕਟਕੀਪਰ ਬੱਲੇਬਾਜ਼ਾਂ ਨੂੰ ਜਗ੍ਹਾ ਦਿੱਤੀ ਹੈ। ਤਾਨਿਆ ਭਾਟੀਆ ਦੇ ਨਾਲ ਯਸ਼ਤਿਕਾ ਭਾਟੀਆ ਨੂੰ ਵੀ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਰਾਜੇਸ਼ਵਰੀ ਗਾਇਕਵਾੜ ਅਤੇ ਪੂਜਾ ਵੀ ਟੀਮ ਦਾ ਹਿੱਸਾ ਹਨ। ਹਰਲੀਨ ਦਿਓਲ ਅਤੇ ਸਨੇਹ ਰਾਣਾ ਵੀ ਟੀਮ ਦਾ ਹਿੱਸਾ ਹਨ। ਟੀਮ ਇੰਡੀਆ ਨੂੰ ਗਰੁੱਪ ਏ ‘ਚ ਰੱਖਿਆ ਗਿਆ ਹੈ। ਉਸਦਾ ਪਹਿਲਾ ਮੈਚ ਆਸਟ੍ਰੇਲੀਆ ਦੇ ਖਿਲਾਫ ਹੈ, ਜੋ 29 ਜੁਲਾਈ ਨੂੰ ਬਰਮਿੰਘਮ ‘ਚ ਖੇਡਿਆ ਜਾਵੇਗਾ। ਦੂਜਾ ਗਰੁੱਪ ਮੈਚ ਪਾਕਿਸਤਾਨ ਨਾਲ ਹੈ। ਇਸ ਤੋਂ ਬਾਅਦ ਤੀਜਾ ਮੈਚ ਬਾਰਬਾਡੋਸ ਤੋਂ ਖੇਡਿਆ ਜਾਵੇਗਾ।
ਭਾਰਤੀ ਮਹਿਲਾ ਟੀਮ – ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ, ਮੇਘਨਾ, ਤਾਨਿਆ ਸਪਨਾ ਭਾਟੀਆ (ਡਬਲਯੂ ਕੇ), ਯਸ਼ਤਿਕਾ ਭਾਟੀਆ (ਡਬਲਯੂ ਕੇ), ਦੀਪਤੀ ਸ਼ਰਮਾ, ਰਾਜੇਸ਼ਵਰੀ ਗਾਇਕਵਾੜ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੁਕਾ ਠਾਕੁਰ, ਜੇਮੀਮਾ ਰੌਡਰਿਗਜ਼, ਰਾਧਾ ਯਾਦਵ, ਹਰਲੀਨ ਦਿਓਲ, ਸਨੇਹ ਰਾਣਾ।