ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਚਾਨਕ ਅੰਡਰਗ੍ਰਾਊਂਡ ਹੋ ਗਿਆ ਹੈ। ਭਾਰਤ ਦੇ ਨਾਲ-ਨਾਲ ਕੈਨੇਡਾ ਵਿੱਚ ਵੀ ਸੁਰੱਖਿਆ ਏਜੰਸੀਆਂ ਬਰਾੜ ਦੀ ਲਗਾਤਾਰ ਭਾਲ ਕਰ ਰਹੀਆਂ ਹਨ ਅਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪਰ ਹੁਣ ਤੱਕ ਗੋਲਡੀ ਬਰਾੜ ਫਰਾਰ ਦੱਸਿਆ ਦਾ ਰਿਹਾ ਹੈ। ਏਜੰਸੀਆਂ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿੱਚ ਆਫ ਕਰਕੇ ਅੰਡਰਗ੍ਰਾਊਂਡ ਹੋ ਗਿਆ ਹੈ।
ਗੋਲਡੀ ਨੂੰ ਕੈਨੇਡਾ ਵਿੱਚ ਆਪਣੇ ਵਰਗੇ ਦਿਸਣ ਵਾਲੇ 2 ਲੋਕਾਂ ਦੀ ਕੁੱਟਮਾਰ ਤੋਂ ਬਾਅਦ ਡਰ ਸਤਾ ਰਿਹਾ ਹੈ। ਇਸ ਦੇ ਨਾਲ ਹੀ ਵਿਰੋਧੀ ਗੈਂਗ ਵੀ ਗੋਲਡੀ ਦੇ ਪਿੱਛੇ ਲੱਗੇ ਹੋਏ ਹਨ। ਗੋਲਡੀ ਗੈਂਗਸਟਰ ਲਾਰੈਂਸ ਗੈਂਗ ਨੂੰ ਚਲਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੇ ਉਸ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਗੋਲਡੀ ਬਰਾੜ ਇਕ ਡੰਮੀ ਗੈਂਗ ਚਲਾ ਰਿਹਾ ਹੈ। ਰੰਗਦਾਰੀ ਮੰਗਣ ਲਈ ਸਾਹਮਣੇ ਆ ਰਹੀਆਂ ਆਡੀਓ ਦੀ ਆਵਾਜ ਗੋਲਡੀ ਬਰਾੜ ਦੀ ਨਹੀਂ ਹੈ। ਆਵਾਜ ਦੀ ਸੈਂਪਲ ਟੈਸਟ ਕਰਨ ਤੋਂ ਬਾਅਦ ਇਸਦਾ ਪਤਾ ਲੱਗਾ ਹੈ। ਜਿਸ ਤੋਂ ਸਪਸ਼ਟ ਹੋਇਆ ਹੈ ਕਿ ਉਸਦੇ ਨਾਮ ਹੇਠ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ।