ਨਿਊਜ਼ੀਲੈਂਡ ‘ਚ ਆਏ ਦਿਨ ਹੀ ਕੋਈ ਨਾ ਕੋਈ ਲੁੱਟ ਦੀ ਵਾਰਦਾਤ ਸਾਹਮਣੇ ਆ ਰਹੀ ਹੈ, ਤਾਜ਼ਾ ਮਾਮਲਾ ਆਕਲੈਂਡ ਸਾਹਮਣੇ ਆਇਆ ਹੈ। ਆਕਲੈਂਡ ਵਿੱਚ ਸੋਮਵਾਰ ਸਵੇਰੇ ਤੜਕੇ ਇੱਕ ਲੁੱਟ ਤੋਂ ਬਾਅਦ 10 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਵੇਰੇ 1 ਵਜੇ ਤੋਂ ਠੀਕ ਪਹਿਲਾਂ ਇੱਕ ਚੋਰੀ ਹੋਈ ਕਾਰ ਦੀ ਵਰਤੋਂ ਲੇਕ ਆਰਡੀ, ਬੇਲਮੋਂਟ ‘ਤੇ ਇੱਕ ਡੇਅਰੀ ਵਿੱਚ ਦਾਖਲ ਹੋਣ ਲਈ ਕੀਤੀ ਗਈ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਰੈਮ-ਰੇਡ ਵਿੱਚ ਸ਼ਾਮਿਲ ਨੌਜਵਾਨਾਂ ਦੀ ਉਮਰ 12 ਤੋਂ 17 ਸਾਲ ਦੇ ਵਿਚਕਾਰ ਹੈ। ਇੱਕ ਪੁਲਿਸ ਬੁਲਾਰੇ ਨੇ ਕਿਹਾ, “ਕਈ ਅਪਰਾਧੀ ਸਟੋਰ ਵਿੱਚ ਦਾਖਲ ਹੋਏ ਅਤੇ ਦੋ ਹੋਰ ਵਾਹਨਾਂ ਵਿੱਚ ਭੱਜਣ ਤੋਂ ਪਹਿਲਾਂ ਸਾਮਾਨ ਲੈ ਗਏ। ਬਾਅਦ ਵਿੱਚ ਜਾਣਕਾਰੀ ਸਾਹਮਣੇ ਆਈ ਕਿ ਚੋਰੀ ‘ਚ ਵਰਤੇ ਗਏ ਦੋਵੇਂ ਵਾਹਨ ਚੋਰੀ ਹੋਏ ਸਨ।”
ਪੁਲਿਸ ਹੈਲੀਕਾਪਟਰ ਨੇ ਫਿਰ ਦੋਵੇਂ ਕਾਰਾਂ ਨੂੰ ਟਰੈਕ ਕੀਤਾ ਜਦੋਂ ਉਹ ਹਾਰਬਰ ਬ੍ਰਿਜ ਦੇ ਉੱਪਰ ਦੱਖਣ ਵੱਲ ਜਾ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇੱਕ ਕਾਰ ਸੇਂਟ ਜੌਨਸ ਰੋਡ, ਸੇਂਟ ਜੌਨਸ ‘ਤੇ ਰੁਕੀ ਸੀ। ਜਿੱਥੋਂ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੂਜੀ ਕਾਰ ਵੈਸਟਫੀਲਡ ਮੈਨੂਕਾਉ ਦੇ ਨੇੜੇ ਆ ਕੇ ਰੁਕੀ ਅਤੇ ਇਥੋ ਵੀ ਪੰਜ ਲੋਕਾਂ ਨੂੰ ਨੇੜਿਓਂ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਛੇ ਨੌਜਵਾਨਾਂ ਨੂੰ ਯੂਥ ਏਡ ਲਈ ਰੈਫਰ ਕੀਤਾ ਜਾਵੇਗਾ ਅਤੇ ਚਾਰ ਹੋਰਾਂ ਨੂੰ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।