ਟੀਮ ਇੰਡੀਆ ਦੇ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਹਾਲ ਹੀ ‘ਚ ਆਪਣਾ ਜਨਮਦਿਨ ਮਨਾਇਆ ਹੈ। ਇਸ ਦੌਰਾਨ ਪਾਰਟੀ ‘ਚ ਮਾਹੀ ਦੇ ਕਈ ਦੋਸਤ ਅਤੇ ਕਰੀਬੀ ਸ਼ਾਮਿਲ ਹੋਏ। ਧੋਨੀ ਦੇ ਜਨਮਦਿਨ ਦੇ ਜਸ਼ਨ ‘ਚ ਗਾਇਕ ਗੁਰੂ ਰੰਧਾਵਾ ਵੀ ਸ਼ਾਮਿਲ ਹੋਏ ਹਨ। ਇਸ ਦੇ ਨਾਲ ਹੀ ਧੋਨੀ ਦੇ ਨਾਲ ਮੁਹੰਮਦ ਸਿਰਾਜ ਵੀ ਨਜ਼ਰ ਆਏ। ਧੋਨੀ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਟੀਮ ਇੰਡੀਆ ਇੰਗਲੈਂਡ ਦੌਰੇ ‘ਤੇ ਹੈ। ਇਸ ਕਾਰਨ ਭਾਰਤੀ ਟੀਮ ਦੇ ਖਿਡਾਰੀ ਧੋਨੀ ਦੇ ਜਨਮਦਿਨ ‘ਤੇ ਨਹੀਂ ਪਹੁੰਚ ਸਕੇ।
ਗੁਰੂ ਰੰਧਾਵਾ ਨੇ ਇੰਸਟਾਗ੍ਰਾਮ ‘ਤੇ ਧੋਨੀ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਗੁਰੂ ਦੀ ਇਸ ਤਸਵੀਰ ਨੂੰ ਹਜ਼ਾਰਾਂ ਲੋਕ ਲਾਇਕ ਕਰ ਚੁੱਕੇ ਹਨ। ਰੰਧਾਵਾ ਦੇ ਨਾਲ ਮੁਹੰਮਦ ਸਿਰਾਜ ਵੀ ਪਾਰਟੀ ਵਿੱਚ ਸ਼ਾਮਿਲ ਹੋਏ। ਸਿਰਾਜ ਨੇ ਧੋਨੀ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਹੈ।