ਆਕਲੈਂਡ ਦਾ ਇੱਕ ਸਕੂਲ ਇਸ ਮਿਆਦ ਦੌਰਾਨ ਪਿਛਲੇ ਚਾਰ ਦਿਨਾਂ ਤੋਂ ਬੱਚਿਆਂ ਨੂੰ ਔਨਲਾਈਨ ਪੜ੍ਹਾਈ ਕਰਵਾ ਰਿਹਾ ਹੈ। ਕਿਉਂਕਿ ਸਰਦੀਆਂ ਦੀ ਬਿਮਾਰੀ ਦੇ ਚੱਲਦਿਆਂ ਸਕੂਲ ਵਿੱਚ ਇਨਫਲੁਏਂਜਾ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਬੱਚੇ ਅਤੇ ਅਧਿਆਪਿਕ ਇਸ ਦੀ ਪਕੜ ‘ਚ ਆ ਰਹੇ ਨੇ ਇਸੇ ਕਾਰਨ ਸਕੂਲ ਨੇ ਔਨਲਾਈਨ ਪੜ੍ਹਾਈ ਕਰਵਾਉਣ ਦਾ ਫੈਸਲਾ ਕੀਤਾ ਹੈ। ਉੱਥੇ ਹੀ ਕੋਵਿਡ -19 ਮਾਡਲਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਧੇਰੇ ਪ੍ਰਸਾਰਿਤ BA.5 ਵੇਰੀਐਂਟ ਦੇ ਕਾਰਨ ਦੇਸ਼ ਵਿੱਚ ਓਮਿਕਰੋਨ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋ ਸਕਦੀ ਹੈ।
ਉੱਥੇ ਹੀ ਇਸ ਦੌਰਾਨ ਕਾਰਮਲ ਕਾਲਜ ਦੇ ਪ੍ਰਿੰਸੀਪਲ ਕ੍ਰਿਸ ਐਲਨ ਨੇ ਦੱਸਿਆ ਕਿ ਮਹਾਮਾਰੀ ਦੇ ਪਹਿਲੇ ਦੋ ਸਾਲਾਂ ਦੇ ਮੁਕਾਬਲੇ ਹਾਲ ਹੀ ਦੇ ਹਫ਼ਤਿਆਂ ਵਿੱਚ ਸਟਾਫ ਅਤੇ ਵਿਦਿਆਰਥੀਆਂ ਦੀ ਬਿਮਾਰੀ ਨਾਲ ਨਜਿੱਠਣਾ ਪਹਿਲਾਂ ਨਾਲੋਂ ਵਧੇਰੇ ਮੁਸ਼ਕਿਲ ਸੀ। ਉਨ੍ਹਾਂ ਕਿਹਾ ਕਿ “ਪਿਛਲੇ ਕੁੱਝ ਦਿਨਾਂ ਵਿੱਚ ਅਸੀਂ ਹੁਣ ਪੜਾਅ ‘ਤੇ ਪਹੁੰਚ ਗਏ ਹਾਂ, ਸਾਨੂੰ ਰਾਹਤ ਦੇਣ ਦੀ ਲੋੜ ਹੈ। ਅਸੀਂ ਸਕੂਲ ਵਿੱਚ ਦੇਖਭਾਲ ਪ੍ਰਦਾਨ ਕਰਨ ਦੇ ਇਸ ਪੱਧਰ ਨੂੰ ਬਰਕਰਾਰ ਨਹੀਂ ਰੱਖ ਸਕਦੇ। ਅਸੀਂ ਫੈਸਲਾ ਕੀਤਾ ਹੈ ਕਿ ਅਸਲ ਵਿੱਚ ਇਸਨੂੰ ਔਨਲਾਈਨ ਕਰਨ ਦਾ ਸਮਾਂ ਆ ਗਿਆ ਹੈ।” ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਟਾਫ ਅਤੇ ਵਿਦਿਆਰਥੀਆਂ ਦੀ ਇੱਕ ਦਿਨ ਵਿੱਚ ਔਸਤਨ 25 ਪ੍ਰਤੀਸ਼ਤ ਗੈਰਹਾਜ਼ਰੀ ਸੀ। ਸਟਾਫ “ਬਹੁਤ ਥੱਕਿਆ ਹੋਇਆ” ਸੀ।