ਵੈਲਿੰਗਟਨ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਟਰਮੀਨਲ ਨੂੰ ਅੱਜ ਸਵੇਰੇ ਥੋੜ੍ਹੇ ਸਮੇਂ ਲਈ ਖਾਲੀ ਕਰਵਾਇਆ ਗਿਆ ਸੀ ਦਰਅਸਲ ਇੱਕ ਟੋਸਟ ਦੇ ਟੁਕੜੇ ਨੂੰ ਅੱਗ ਲੱਗਣ ਕਾਰਨ Fire ਅਲਾਰਮ ਵੱਜਣ ਲੱਗ ਗਏ ਸਨ। ਹਵਾਈ ਅੱਡੇ ਦੇ ਬੁਲਾਰੇ ਫਿਲ ਰੇਨੀ ਨੇ ਕਿਹਾ ਕਿ ਸਵੇਰੇ 5.45 ਵਜੇ ਦੇ ਕਰੀਬ ਅੰਤਰਰਾਸ਼ਟਰੀ ਟਰਮੀਨਲ ਦੇ ਕੋਰੂ ਲਾਉਂਜ ਵਿੱਚ ਇੱਕ ਟੋਸਟਰ ਕਾਰਨ ਅਲਾਰਮ ਵੱਜਿਆ ਸੀ। ਨਤੀਜੇ ਵਜੋਂ ਲਗਭਗ 300 ਲੋਕਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢਣਾ ਪਿਆ। ਦੋ ਉਡਾਣਾਂ ਵਿੱਚ 45 ਮਿੰਟ ਦੀ ਦੇਰੀ ਹੋਈ ਪਰ ਹੁਣ ਸਭ ਕੁੱਝ ਸੁਰੱਖਿਅਤ ਹੈ। ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਦੋ ਅੱਗ ਬੁਝਾਊ ਯੰਤਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ।