ਇੰਗਲੈਂਡ ਦੀ ਟੈਸਟ ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਨੇ ਦਾਅਵਾ ਕੀਤਾ ਹੈ ਕਿ ਟੀਮ ਦੇ ਖਿਡਾਰੀ ਬਿਹਤਰੀਨ ਫਾਰਮ ‘ਚ ਹਨ ਅਤੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ‘ਚ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਉਹ ਭਵਿੱਖ ‘ਚ ਕਿਸੇ ਵੀ ਟੀਮ ਦਾ ਸਾਹਮਣਾ ਕਰ ਸਕਦੇ ਹਨ। ਇੰਗਲੈਂਡ ਨੇ ਹੈਡਿੰਗਲੇ ‘ਚ ਤੀਜੇ ਟੈਸਟ ‘ਚ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ ਹੈ। ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ ਕਿਉਂਕਿ ਟੀਮ ਦੋ ਸਾਲਾਂ ਵਿੱਚ ਇੱਕ ਵੀ ਮੈਚ ਨਹੀਂ ਜਿੱਤ ਸਕੀ ਸੀ ਉੱਥੇ ਹੀ ਆਸਟਰੇਲੀਆ ਤੋਂ ਐਸ਼ੇਜ਼ ਵਿੱਚ ਵੀ ਹਾਰ ਗਈ ਸੀ।
ਐਸ਼ੇਜ਼ ਹਾਰ ਤੋਂ ਬਾਅਦ ਕ੍ਰਿਸ ਸਿਲਵਰਵੁੱਡ ਦੇ ਅਸਤੀਫੇ ਤੋਂ ਬਾਅਦ ਮੁੱਖ ਕੋਚ ਦਾ ਅਹੁਦਾ ਸੰਭਾਲਣ ਵਾਲੇ ਮੈਕੁਲਮ ਨੇ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਦੀ ਵੱਡੀ ਜਿੱਤ ਤੋਂ ਬਾਅਦ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਨੂੰ ਖਿਡਾਰੀਆਂ ਨੇ ਹਰਾਇਆ, ਜਿਸ ਕਾਰਨ ਨਿਊਜ਼ੀਲੈਂਡ ਅਤੇ ਵਿਸ਼ਵ ਕੱਪ ਦੀਆਂ ਹੋਰ ਟੀਮਾਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ” ਇਹ ਭਾਰਤੀ ਟੀਮ ਲਈ ਵੀ ਚੇਤਾਵਨੀ ਹੈ, ਜੋ 1 ਜੁਲਾਈ ਤੋਂ ਐਜਬੈਸਟਨ ਵਿੱਚ 2021 ਦੀ ਲੜੀ ਦਾ ਮੁੜ ਨਿਰਧਾਰਿਤ ਪੰਜਵਾਂ ਟੈਸਟ ਖੇਡੇਗੀ। ਭਾਰਤ ਸੀਰੀਜ਼ ‘ਚ 2-1 ਨਾਲ ਅੱਗੇ ਹੈ।
ਮੈਕੁਲਮ ਨੇ ਕਿਹਾ ਕਿ, “ਮੈਨੂੰ ਉਮੀਦ ਹੈ ਕਿ ਅਸੀਂ ਟੀਮ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਇਸ ਗੱਲ ਤੋਂ ਸੁਚੇਤ ਰਹਿਣ ਲਈ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ‘ਚ ਕਰੀਅਰ ਬਹੁਤ ਲੰਬਾ ਨਹੀਂ ਹੈ, ਇਸ ਲਈ ਕ੍ਰਿਕਟ ਦਾ ਆਨੰਦ ਲੈਣ ਦੀ ਲੋੜ ਹੈ।”