ਸੈਂਡਰਿੰਗਮ, ਆਕਲੈਂਡ ਦੀ ਇੱਕ ਡੇਅਰੀ ‘ਤੇ ਸ਼ਨੀਵਾਰ ਸਵੇਰੇ ਇੱਕ ਅਸਫਲ ਲੁੱਟ ਦੀ ਕੋਸ਼ਿਸ ਤੋਂ ਬਾਅਦ ਛੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਸਵੇਰੇ 3 ਵਜੇ ਹੋਈ ਹੈ। ਚਾਰ ਨੌਜਵਾਨ ਸਟੋਰ ਵਿੱਚ ਦਾਖਲ ਹੋਏ ਅਤੇ ਦੂਜੀ ਗੱਡੀ ਵਿੱਚ ਬੈਠ ਕੇ ਚਲੇ ਗਏ, ਪਰ ਕੁੱਝ ਵੀ ਲਿਜਾਂਦੇ ਹੋਏ ਨਜ਼ਰ ਨਹੀਂ ਆਏ। ਕਾਰ ਨੂੰ ਡੋਮਿਨੀਅਨ ਰੋਡ ਤੋਂ ਮਿੰਟਾਂ ਬਾਅਦ ਤੇਜ਼ੀ ਨਾਲ ਚਲਦਾ ਦੇਖਿਆ ਗਿਆ ਅਤੇ ਪੁਲਿਸ ਉਸ ਨੂੰ ਰੋਕਣ ਵਿੱਚ ਅਸਫਲ ਰਹੀ। ਥੋੜੀ ਦੇਰ ਬਾਅਦ, ਪੁਲਿਸ ਨੂੰ ਪਤਾ ਲੱਗਾ ਕਿ ਕਾਰ ਜਾਰਜ ਸੇਂਟ ਦੇ ਚੌਰਾਹੇ ‘ਤੇ ਇੱਕ ਬੈਰੀਅਰ ਨਾਲ ਟਕਰਾ ਗਈ ਸੀ। ਕਾਰ ‘ਚੋਂ 6 ਨੌਜਵਾਨ ਫ਼ਰਾਰ ਹੋ ਗਏ ਸੀ, ਜਿਨ੍ਹਾਂ ‘ਚੋਂ ਦੋ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਬਾਕੀ ਚਾਰ ਨੂੰ ਥੋੜ੍ਹੀ ਦੇਰ ਬਾਅਦ ਓਨਸਲੋ ਰੋਡ ਤੋਂ ਫੜ ਲਿਆ ਗਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਇੰਨ੍ਹਾਂ ਵਿੱਚ ਜਿਆਦਾਤਰ ਨੌਜਵਾਨ ਸ਼ਾਮਿਲ ਹਨ, ਜਿਸ ਨੇ ਪੁਲਿਸ ਅਤੇ ਮਾਪਿਆਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।
