[gtranslate]

ਭਾਰਤ ਦੀਆਂ ਮਹਿਲਾ ਤੀਰਅੰਦਾਜ਼ਾਂ ਦਾ ਕਮਾਲ, ਤੁਰਕੀ ਨੂੰ ਹਰਾ ਕੇ ਵਿਸ਼ਵ ਕੱਪ ਪੜਾਅ-3 ਦੇ ਫਾਈਨਲ ‘ਚ ਬਣਾਈ ਥਾਂ, ਗੋਲਡ ਲਈ…..

archery world cup the trio of

ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਪੈਰਿਸ ਵਿੱਚ ਚੱਲ ਰਹੇ ਵਿਸ਼ਵ ਕੱਪ ਪੜਾਅ 3 ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਸਿਮਰਨਜੀਤ ਕੌਰ ਦੀ ਭਾਰਤੀ ਤਿਕੜੀ ਨੇ ਸੈਮੀਫਾਈਨਲ ਵਿੱਚ ਤੁਰਕੀ ਦੀ ਗੁਲਨਾਜ਼ ਕੋਸਕੁਨ, ਇਜਾਗੀ ਬਸਰਨ ਅਤੇ ਯਾਸਮੀਨ ਅੰਗੋਜ਼ ਨੂੰ 5-3 ਨਾਲ ਹਰਾਇਆ ਹੈ।

ਸੋਨ ਤਗਮੇ ਦੇ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਤਾਇਵਾਨ ਨਾਲ ਹੋਵੇਗਾ। ਭਾਰਤੀ ਮਹਿਲਾ ਟੀਮ ਨੇ ਪਿਛਲੇ ਸਾਲ ਇਸ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ। ਤੁਰਕੀ ਦੀ ਟੀਮ ਕੁਆਰਟਰ ਫਾਈਨਲ ਵਿੱਚ ਸੋਨ ਤਗ਼ਮੇ ਦੀ ਦਾਅਵੇਦਾਰ ਦੱਖਣੀ ਕੋਰੀਆ ਨੂੰ ਹਰਾ ਕੇ ਆਖਰੀ ਚਾਰ ਵਿੱਚ ਪੁੱਜ ਗਈ ਹੈ। ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।

Likes:
0 0
Views:
191
Article Categories:
Sports

Leave a Reply

Your email address will not be published. Required fields are marked *