[gtranslate]

SYL ਗੀਤ ‘ਚ ਸਿੱਧੂ ਮੂਸੇਵਾਲੇ ਨੇ ਪੰਜਾਬ ਲਈ ਖੁਦਮੁਖ਼ਤਿਆਰੀ ਸਣੇ ਮੰਗਿਆ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ

syl song sidhu moose wala

ਸਿੱਧੂ ਮੂਸੇਵਾਲਾ ਦਾ ਗੀਤ ਐਸਵਾਈਐਲ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੀ ਯੂਟਿਊਬ `ਤੇ ਲਾਈਵ ਸਟ੍ਰੀਮਿੰਗ ਕੀਤੀ ਗਈ ਹੈ। ਇਸ ਗੀਤ ਨੂੰ 5 ਲੱਖ ਦੇ ਕਰੀਬ ਲੋਕਾਂ ਨੇ ਲਾਈਵ ਦੇਖਿਆ ਹੈ। ਇਸ ਗੀਤ ਨੂੰ ਖੁਦ ਸਿੱਧੂ ਮੂਸੇਵਾਲਾ ਨੇ ਹੀ ਲਿਖਿਆ ਤੇ ਗਾਇਆ ਹੈ। ਇਸ ਗੀਤ ਨੂੰ ਅੱਧੇ ਘੰਟੇ ਵਿੱਚ ਹੀ 10 ਲੱਖ ਯਾਨੀ 1 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਉੱਥੇ ਹੀ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਲੀਕ ਹੋਣ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਗੀਤ ਸੁਣਨ ਤੋਂ ਬਾਅਦ ਇਸਦੀ ਵਜ੍ਹਾ ਸਾਹਮਣੇ ਆਈ ਹੈ। ਅਸਲ ਵਿੱਚ ਇਹ ਪਹਿਲਾ ਗੀਤ ਹੈ, ਜਿਸ ਵਿੱਚ ਸਿੱਧੂ ਮੁੂਸੇਵਾਲਾ ਨੇ ਪੰਜਾਬ ਦੀ ਖੁਦਮੁਖ਼ਤਿਆਰੀ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੀਤ ਵਿੱਚ ਪੰਜਾਬ ਲਈ ਚੰਡੀਗੜ੍ਹ ਹੀ ਨਹੀਂ, ਪੰਜਾਬ ਤੋਂ ਵੱਖ ਹੋਏ ਹਿਮਾਚਲ ਤੇ ਹਰਿਆਣਾ ਦੀ ਵੀ ਮੁੜ ਤੋਂ ਮੰਗ ਕੀਤੀ ਗਈ ਹੈ।

ਇਹ ਗੀਤ ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ‘ਤੇ ਅਧਾਰਿਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪਾਣੀ ਛੱਡੋ, ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ। ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜਿਕਰ ਹੈ। ਗੀਤ ਵਿੱਚ ਪੰਜਾਬ ਲਈ ਖ਼ੁਦਮੁਖ਼ਤਾਰੀ ਦੀ ਮੰਗ ਦੇ ਨਾਲ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ।

ਉੱਥੇ ਹੀ ਗੀਤ ਵਿੱਚ ਮਰਹੂਮ ਅਦਾਕਾਰਾ ਦੀਪ ਸਿੱਧੂ ਦਾ ਡਾਇਲੋਗ ਵਰਤ ਕੇ ਕੁਮੈਂਟ ਕੀਤਾ ਗਿਆ ਹੈ। ਜਿਸ ਵਿੱਚ ਦੀਪ ਸਿੱਧੂ ਨੇ ਕਿਹਾ ਸੀ ਕਿ, “ਜਿਹੜਾ ਬੰਦਾ ਇਹ ਕਹਿ ਰਿਹਾ ਹੈ ਕਿ ਮੈ ਆਪਣੇ ਪਿਓ ਮਰੇ ‘ਤੇ ਨੀ ਇੰਨ੍ਹਾਂ ਰੋਇਆ ਜਿਨ੍ਹਾਂ ਨਿਸ਼ਾਨ ਸਾਹਿਬ ਚੜਾਉਣ ‘ਤੇ ਰੋਇਆ, ਹੁਣ ਇਸ ਦਾ ਮੈ ਕੀ ਮਤਲਬ ਕੱਢਾ।” ਜਿਸ ਮਗਰੋਂ ਸਿੱਧੂ ਨੇ ਕਿਹਾ ਕਿ ‘ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਫਿਰ ਨਿਸ਼ਾਨ ਝੁੱਲੇ ‘ਤੇ ਰੌਂਦਾ ਕਿਉਂ ਸੀ ਅੜਬ ਪੰਜਾਬੀ”

Leave a Reply

Your email address will not be published. Required fields are marked *