[gtranslate]

ਸੈਂਕੜਾ ਜੜਨ ਮਗਰੋਂ ਇਸ ਸਟਾਰ ਕ੍ਰਿਕਟਰ ਨੇ ਪੱਟ ‘ਤੇ ਥਾਪੀ ਮਾਰ ਸਿੱਧੂ ਮੂਸੇਵਾਲੇ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

sarfaraz khan celebrates in sidhu moosewala style

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਖਾਸ ਅੰਦਾਜ਼ ਹੁਣ ਕ੍ਰਿਕਟ ਦੇ ਮੈਦਾਨ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਦਰਅਸਲ ਮੁੰਬਈ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸਰਫਰਾਜ਼ ਖਾਨ ਨੇ ਸੈਂਕੜਾ ਜੜਨ ਮਗਰੋਂ ਸਿੱਧੂ ਮੂਸੇਵਾਲੇ ਦੇ ਅੰਦਾਜ਼ ‘ਚ ਜਸ਼ਨ ਮਨਾ ਸਿੱਧੂ ਨੂੰ ਯਾਦ ਕੀਤਾ ਹੈ। ਇਹ ਨਜ਼ਾਰਾ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਰਣਜੀ ਟਰਾਫੀ 2022 ਦੇ ਫਾਈਨਲ ਦੌਰਾਨ ਦੇਖਣ ਨੂੰ ਮਿਲਿਆ ਹੈ।

ਸਰਫਰਾਜ਼ ਨੇ ਰਣਜੀ ਟਰਾਫੀ 2022 ਦੇ ਫਾਈਨਲ ਦੇ ਦੂਜੇ ਦਿਨ ਲੰਚ ਤੋਂ ਪਹਿਲਾਂ ਆਪਣਾ ਸੈਂਕੜਾ ਪੂਰਾ ਕਰ ਲਿਆ ਸੀ। ਸੈਂਕੜਾ ਪੂਰਾ ਕਰਦੇ ਹੀ ਸਰਫਰਾਜ਼ ਨੇ ਪਹਿਲਾਂ ਲੰਬੀ ਦੌੜ ਲਗਾਈ ਅਤੇ ਫਿਰ ਹਵਾ ‘ਚ ਬੱਲਾ ਲਹਿਰਾ ਕੇ ਦਰਸ਼ਕਾਂ ਦਾ ਪਿਆਰ ਸਵੀਕਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਵਿੱਚ ਗਰਾਊਂਡ ਸਿੱਧੂ ਮੂਸੇਵਾਲੇ ਦੇ ਸਿਗਨੇਚਰ ਸਟਾਈਲ ਦੀ ਨਕਲ ਕਰ ਪੱਟ ‘ਤੇ ਥਾਪੀ ਮਾਰੀ। ਬੀਸੀਸੀਆਈ ਨੇ ਸਰਫਰਾਜ਼ ਦੇ ਇਸ ਜਸ਼ਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।

Leave a Reply

Your email address will not be published. Required fields are marked *