[gtranslate]

ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਯਾਤਰੀਆਂ ਨੇ ਐਮਰਜੈਂਸੀ ਗੇਟ ਤੋਂ ਛਾਲਾਂ ਮਾਰ ਕੇ ਬਚਾਈ ਜਾਨ, ਦੇਖੋ ਵੀਡੀਓ

plane crash miami international airport

ਅਮਰੀਕਾ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲੈਂਡ ਕਰਦੇ ਸਮੇਂ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਜਦੋ ਡੋਮਿਨਿਕਨ ਰੀਪਬਲਿਕ ਏਅਰ ਕੈਰੀਅਰ ਰੈੱਡ ਏਅਰ ਨਾਲ ਸਬੰਧਿਤ ਇੱਕ ਜਹਾਜ਼ 126 ਲੋਕਾਂ ਨੂੰ ਲੈ ਕੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਕਰ ਰਿਹਾ ਸੀ ਤਾਂ ਇਸ ਦੌਰਾਨ ਲੈਂਡਿੰਗ ਗੇਅਰ ਟੁੱਟਣ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਤੁਰੰਤ ਅੱਗ ਲੱਗ ਗਈ, ਹਾਲਾਂਕਿ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ। ਇਹ ਅੱਗ ਡੋਮਿਨਿਕਨ ਰੀਪਬਲਿਕ ਦੇ ਸੈਂਟੋ ਡੋਮਿੰਗੋ ਤੋਂ ਸੰਯੁਕਤ ਰਾਜ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆ ਰਹੀ ਰੈੱਡ ਏਅਰ ਦੀ ਉਡਾਣ ‘ਚ ਲੈਂਡਿੰਗ ਗੇਅਰ ਟੁੱਟਣ ਕਾਰਨ ਲੱਗੀ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ 126 ਲੋਕ ਸਵਾਰ ਸਨ ਅਤੇ ਉਨ੍ਹਾਂ ਵਿੱਚੋਂ ਤਿੰਨ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹੋਰ ਯਾਤਰੀਆਂ ਨੂੰ ਜਹਾਜ਼ ਤੋਂ ਟਰਮੀਨਲ ਤੱਕ ਲਿਜਾਇਆ ਜਾ ਰਿਹਾ ਸੀ।

Leave a Reply

Your email address will not be published. Required fields are marked *