ਦੱਖਣੀ ਆਕਲੈਂਡ ਦੇ ਸਿਆਸਤਦਾਨਾਂ ਨੇ Papatoetoe ਵਿੱਚ ਤੂਫ਼ਾਨ ਦੇ ਤਬਾਹੀ ਮਚਾਉਣ ਤੋਂ ਬਾਅਦ ਵਧੇਰੇ ਵਿੱਤੀ ਰਾਹਤ ਦਿੱਤੀ ਹੈ, ਪਰ ਕੁੱਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਵਧੇਰੇ ਸਹਾਇਤਾ ਦੀ ਜ਼ਰੂਰਤ ਹੈ। ਮੰਗਲਵਾਰ ਨੂੰ ਇੱਕ ਮੀਟਿੰਗ ਵਿੱਚ, Ōtara-Papatoetoe ਸਥਾਨਕ ਬੋਰਡ ਨੇ Papatoetoe ਵਿੱਚ ਤੂਫਾਨ ਨਾਲ ਹੋਏ ਨੁਕਸਾਨ ਦੀ ਰਿਕਵਰੀ ਲਈ ਮੁੜ $60,000 ਦੀ ਰਾਸ਼ੀ ਨਿਰਧਾਰਤ ਕੀਤੀ ਹੈ। ਹੁਣ ਕੁੱਲ 260,000 ਡਾਲਰ ਨੂੰ Mayoral Relief Fund ਵਿੱਚ ਭੇਜਿਆ ਗਿਆ ਹੈ, ਕੌਂਸਲ ਅਤੇ ਸਰਕਾਰ ਵੱਲੋਂ ਵੀ ਹਰੇਕ ਨੂੰ $100,000 ਅਲਾਟ ਕੀਤੇ ਗਏ ਸਨ। ਇਹ ਫੰਡ 19 ਜੂਨ ਨੂੰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਬਣਾਇਆ ਗਿਆ ਸੀ।
ਪਰ ਚੈਰਿਟੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਇਹ ਫੰਡ ਨਾਕਾਫੀ ਹੈ। ਉਨ੍ਹਾਂ ਨੇ ਸਰਕਾਰ ਨੂੰ “ਆਪਣਾ ਦਿਲ ਖੋਲ੍ਹਣ” ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ “ਸਰਕਾਰ ਨੂੰ Papatoetoe ਦੀ ਮਦਦ ਕਰਨ ਦੀ ਲੋੜ ਹੈ, ਇਹ ਇੱਕ ਵੰਨ-ਸੁਵੰਨ ਭਾਈਚਾਰਾ ਹੈ ਅਤੇ ਅਸੀਂ ਵੇਖਿਆ ਹੈ ਕਿ ਲੋਕ ਸੰਘਰਸ਼ ਕਰ ਰਹੇ ਹਨ।” ਦਲਜੀਤ ਸਿੰਘ ਨੇ ਕਿਰਾਏਦਾਰਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਕੋਲ ਸਮੱਗਰੀ ਦਾ ਬੀਮਾ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਰਿਕਵਰੀ ਦਾ ਕੋਈ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਕੇਂਦਰ ਸਰਕਾਰ ਕੋਲ ਸਥਾਨਕ ਸਰਕਾਰ ਨਾਲੋਂ ਵਧੇਰੇ ਸਰੋਤ ਹੋ ਸਕਦੇ ਹਨ, ਉਨ੍ਹਾਂ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੰਮ ਕਰਨ ਦੀ ਬਜਾਏ ਸਫਾਈ ਵਿੱਚ ਬਿਤਾਏ ਸਮੇਂ ਨੇ ਵੀ ਲੋਕਾਂ ਨੂੰ ਹੋਰ ਪਿੱਛੇ ਕਰ ਦਿੱਤਾ ਹੈ।